ਲੰਡਨ, 9 ਨਵੰਬਰ
ਬਰਤਾਨੀਆ ਦੀ ਸਰਕਾਰ ਨੇ ਕਿਹਾ ਕਿ ਭਾਰਤ ਦੀ ‘ਕੋਵੈਕਸੀਨ’ ਟੀਕੇ ਨੂੰ 22 ਨਵੰਬਰ ਨੂੰ ਅੰਤਰਰਾਸ਼ਟਰੀ ਯਾਤਰੀਆਂ ਲਈ ਪ੍ਰਵਾਨਿਤ ਐਂਟੀ-ਕੋਵਿਡ-19 ਟੀਕਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਨੇ ਭਾਰਤ ਬਾਇਓਟੈੱਕ ਵੱਲੋਂ ਤਿਆਰ ‘ਕੋਵੈਕਸੀਨ’ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ, ਉਨ੍ਹਾਂ ਨੂੰ ਬਰਤਾਨੀਆ ਆਉਣ ਤੋਂ ਬਾਅਦ ਇਕਾਂਤਵਾਸ ਦੀ ਲੋੜ ਨਹੀਂ ਹੋਵੇਗੀ।