ਮੁੰਬਈ:ਅਦਾਕਾਰਾ ਭੂਮੀ ਪੇਡਨੇਕਰ ਦੀ ਨਵੀਂ ਫ਼ਿਲਮ ‘ਬਧਾਈ ਦੋ’ ਰਿਲੀਜ਼ ਹੋਣ ਵਾਲੀ ਹੈ। ਭੂਮੀ ਨੇ ਫ਼ਿਲਮ ਵਿੱਚ ਨਿਭਾਏ ਆਪਣੇ ਕਿਰਦਾਰ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਫ਼ਿਲਮ ਵਿੱਚ ਉਸ ਦਾ ਕਿਰਦਾਰ ਲੀਕ ਤੋਂ ਹਟ ਕੇ ਹੈ, ਕਿਉਂਕਿ ਉਹ ਬਹੁਤ ਸਾਰੇ ਵਿਸ਼ੇਸ਼ ਅਧਿਕਾਰਾਂ ਦਾ ਆਨੰਦ ਨਹੀਂ ਮਾਣਦੀ। ਉਸ ਨੇ ਦੱਸਿਆ ਕਿ ਉਹ ਇੱਕ ਲੈਸਬੀਅਨ ਸਪੋਰਟਸ ਇੰਸਟ੍ਰਕਟਰ ਹੈ ਜੋ ਇੱਕ ਸਮਲਿੰਗੀ ਪੁਲੀਸ ਵਾਲੇ (ਰਾਜਕੁਮਾਰ ਰਾਓ ਨੇ ਨਿਭਾਇਆ ਹੈ) ਨਾਲ ਵਿਆਹ ਕਰਵਾਉਂਦੀ ਹੈ। ਪੇਡਨੇਕਰ ਨੇ ਕਿਹਾ,‘‘ਉਹ ਅਜਿਹੀ ਸ਼ਖ਼ਸੀਅਤ ਹੈ ਜਿਸ ਦੀ ਜ਼ਿੰਦਗੀ ਮੇਰੇ ਨਾਲੋਂ ਬਹੁਤ ਵੱਖਰੀ ਹੈ ਅਤੇ ਇਹ ਸਾਡੀ ਜਿਨਸੀ ਤਰਜੀਹਾਂ ਦੇ ਕਾਰਨ ਨਹੀਂ ਹੈ ਸਗੋਂ ਸਾਡੀਆਂ ਜ਼ਿੰਦਗੀਆਂ ਦੀਆਂ ਇਛਾਵਾਂ ਹੈ। ਮੈਂ ਅਜਿਹੀ ਔਰਤ ਹਾਂ ਜਿਸ ਨੇ ਆਪਣੀ ਜ਼ਿੰਦਗੀ ਪੂਰੀ ਆਜ਼ਾਦੀ ਨਾਲ ਬਤੀਤ ਕੀਤੀ ਹੈ ਪਰ ਮੇਰੇ ਕਿਰਦਾਰ ਕੋਲ ਉਹ ਵਿਸ਼ੇਸ਼ ਅਧਿਕਾਰ ਨਹੀਂ ਹੈ।’’