ਬਠਿੰਡਾ, 31 ਮਾਰਚ
ਅੱਜ ਸਵੇਰੇ ਸ਼ਹਿਰ ਦੇ ਪਰਿਵਾਰ ਦੇ 3 ਮੈਂਬਰਾਂ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਬਠਿੰਡਾ ਥਰਮਲ ਦੀ ਝੀਲ ਵਿੱਚ ਛਾਲ ਮਾਰ ਦਿਤੀ। ਛਾਲ ਮਾਰਨ ਵਾਲਾ ਪ੍ਰਿੰਟਿੰਗ ਪ੍ਰੈੱਸ ਦਾ ਮਾਲਕ ਸੁਰਿੰਦਰ ਕੁਮਾਰ ਹੈ। ਸਮਾਜ ਸੇਵੀ ਸਸੰਥਾ ਤੇ ਪਰਿਵਾਰਕ ਦੋਸਤਾਂ ਵੱਲੋਂ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਅਤੇ ਹਸਪਤਾਲ ਦਾਖਲ ਕਰਵਾਇਆ ਪਰ ਡਾਕਟਰੀ ਟੀਮ ਨੇ ਉਸ ਦੀ ਪਤਨੀ ਅਤੇ ਪੁੱਤਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦੋਂ ਕਿ ਸੁਰਿੰਦਰ ਕੁਮਾਰ ਦੀ ਹਾਲਤ ਸਥਿਰ ਹੋਈ ਹੈ। ਥਾਣਾ ਥਰਮਲ ਮਾਮਲੇ ਦੀ ਜਾਂਚ ਕਰ ਰਿਹਾ ਹੈ।