ਬਠਿੰਡਾ, 27 ਅਪਰੈਲ

ਇਥੇ ਬਠਿੰਡਾ-ਤਲਵੰਡੀ ਮਾਰਗ ’ਤੇ ਪਿੰਡ ਕੋਟਸ਼ਮੀਰ ਜੀਵਨ ਸਿੰਘ ਵਾਲੇ ਨਜ਼ਦੀਕ ਬੀਤੀ ਰਾਤ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਵੈਗਨਰ ਸਵਾਰ ਪੱਨਬਸ ਬੱਸ ਸ੍ਰੀ ਮੁਕਤਸਰ ਸਾਹਿਬ ਡਿਪੂ ਦੇ ਡਰਾਈਵਰ ਬਲਜਿੰਦਰ ਸਿੰਘ (45) ਪੁੱਤਰ ਸੁਖਦੇਵ ਸਿੰਘ, ਪਰਮਜੀਤ ਸਿੰਘ (60) ਪੁੱਤਰ ਸਾਧੂ ਸਿੰਘ ਤੇ ਜਸਕਰਨ ਸਿੰਘ (62) ਪੁੱਤਰ ਕਾਕਾ ਸਿੰਘ ਦੀ ਮੌਤ ਹੋਈ ਗਈ ਹੈ। ਇਹ ਤਿੰਨੇ ਬਠਿੰਡਾ ਦੇ ਪਿੰਡ ਮਹਿਮਾ ਸਰਕਾਰੀ ਦੇ ਰਹਿਣ ਵਾਲੇ ਸਨ।