ਬਠਿੰਡਾ, 20 ਅਗਸਤ
ਇੱਥੋਂ ਨਜ਼ਦੀਕੀ ਪਿੰਡ ਕੋਟਸ਼ਮੀਰ ਦੇ ਛੋਟੇ ਬੱਸ ਅੱਡੇ ’ਤੇ ਜੀਜੇ ਨੇ ਘਰੇਲੂ ਕਲੇਸ਼ ਕਾਰਨ ਸਾਲੇ ਨੂੰ ਗੋਲੀ ਮਾਰ ਦਿੱਤੀ। ਪਿੰਡ ਕੋਟਸ਼ਮੀਰ ਵਿਖੇ ‘ਤੇ ਸਪਰੇਅ ਦੀ ਦੁਕਾਨ ਕਰਦੇ ਵਿਅਕਤੀ ਦੀ ਭੈਣ ਤਲਵੰਡੀ ਨਜਦੀਕ ਪਿੰਡ ਧੰਨ ਸਿੰਘ ਖਾਨਾ ਵਿਖੇ ਵਿਆਹੀ ਹੋਈ ਹੈ। ਅੱਜ ਕਿਸੇ ਗੱਲ ਤੋਂ ਖਫ਼ਾ ਉਸ ਦੇ ਜੀਜੇ ਨੇ ਆਪਣੇ ਸਾਲੇ ਦੀ ਦੁਕਾਨ ‘ਤੇ ਪਹੁੰਚ ਕੇ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀ ਦੀ ਆਵਾਜ਼ ਸੁਣਕੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਹਮਲਾਵਰ ਨੂੰ ਪੁਲੀਸ ਹਵਾਲੇ ਕਰ ਦਿੱਤਾ। ਗੋਲੀ ਪੀੜਤ ਦੇ ਮੋਢੇ ਵਿਚ ਗੋਲੀ ਲੱਗੀ ਦੱਸੀ ਜਾ ਰਹੀ ਹੈ, ਜਿਸ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖ਼ਲ ਕਰਵਾਇਆ।