ਬਟਾਲਾ, 29 ਦਸੰਬਰ

ਇਥੋਂ 6 ਕਿਲੋਮੀਟਰ ਦੂਰ ਬਹਾਦਰ ਹੁਸੈਨ ਅੱਡੇ ’ਤੇ ਪੰਜਾਬ ਐਂਡ ਸਿੰਧ ਬੈਂਕ ਵਿੱਚ ਅੱਜ ਬਾਅਦ ਦੁਪਹਿਰ 1.50 ’ਤੇ ਚਾਰ ਨਕਾਬਪੋਸ਼ ਨੌਜਵਾਨ ਕਾਰ ਵਿੱਚ ਸਵਾਰ ਹੋ ਕੇ ਆਏ ਤੇ ਉਨ੍ਹਾਂ ਨੇ ਪਿਸਤੌਲ ਦਿਖਾ ਕੇ ਸਾਢੇ ਤਿੰਨ ਲੱਖ ਰੁਪਏ ਲੁੱਟ ਲਏ। ਗਾਰਡ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਲੁਟੇਰਿਆਂ ਨੇ ਗਾਰਡ ਦੀ ਕੁੱਟਮਾਰ ਕੀਤੀ। ਜਾਂਦੇ ਹੋਏ ਗਾਰਡ ਦੀ 12 ਬੋਰ ਬੰਦੂਕ ਤੇ ਕਾਰਤੂਸ ਲੈ ਗਏ। ਘਟਨਾ ਸੀਸੀਟੀਵੀ ਕੈਮਰਿਆਂ ’ਤੇ ਕੈਦ ਹੋ ਗਈ ਤੇ ਉੱਚ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜ ਗਏ।