ਮੁੰਬਈ, 6 ਜੂਨ

ਹਿੰਦੀ ਤੇ ਮਰਾਠੀ ਸਿਨੇਮਾ ’ਚ ਅਣਗਿਣਤ ਵਾਰ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਉੱਘੀ ਅਦਾਕਾਰਾ ਸੁਲੋਚਨਾ ਲਾਟਕਰ (94) ਦਾ ਅੱਜ ਇਥੇ ਸ਼ਿਵਾਜੀ ਪਾਰਕ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦਾ ਲੰਮਾ ਸਮਾਂ ਬਿਮਾਰ ਰਹਿਣ ਮਗਰੋਂ ਐਤਵਾਰ ਨੂੰ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਸੁਲੋਚਨਾ ਦੀ ਧੀ ਕੰਚਨ ਘਾਣੇਕਰ ਨੇ ਅੰਤਿਮ ਰਸਮਾਂ ਪੂਰੀਆਂ ਕੀਤੀਆਂ। ਇਸ ਤੋਂ ਪਹਿਲਾਂ ਅੱਜ ਦਿਨ ਵੇਲੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਐੱਮਐੱਨਐੱਸ ਮੁਖੀ ਰਾਜ ਠਾਕਰੇ, ਅਦਾਕਾਰ ਜੈਕੀ ਸ਼ਰੌਫ ਤੇ ਸਚਿਨ ਪਿਲਗਾਓਂਕਰ ਨੇ ਬਜ਼ੁਰਗ ਅਦਾਕਾਰ ਦੀ ਪ੍ਰਭਾਦੇਵੀ ਰਿਹਾਇਸ਼ ਵਿਖੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।