ਨਵੀਂ ਦਿੱਲੀ:ਭਾਰਤ ਦਾ ਓਲੰਪਿਕ ਪਹਿਲਵਾਨ ਬਜਰੰਗ ਪੂਨੀਆ ਇਸ ਵੇਲੇ ਅਮਰੀਕਾ ਵਿਚ ਕੈਂਪ ਲਾ ਰਿਹਾ ਹੈ ਜਿਸ ਨੂੰ ਸਪੋਰਟਸ ਅਥਾਰਿਟੀ ਆਫ ਇੰਡੀਆ ਨੇ ਇਕ ਮਹੀਨਾ ਹੋਰ ਕੈਂਪ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਪੂਨੀਆ ਟੋਕੀਓ ਓਲੰਪਿਕ ਦੇ 65 ਕਿੱਲੋ ਵਰਗ ਲਈ ਕੁਆਲੀਫਾਈ ਕਰ ਚੁੱਕਾ ਹੈ ਤੇ ਉਹ ਮਿਸ਼ੀਗਨ ਦੇ ਕਲਿਫ ਕੀਨ ਰੈਸਲਿੰਗ ਕਲੱਬ ਵਿਚ ਚਾਰ ਦਸੰਬਰ ਤੋਂ ਅਭਿਆਸ ਕਰ ਰਿਹਾ ਹੈ। ਪੂਨੀਆ ਦੇ ਅਮਰੀਕਾ ਵਿਚ ਇਕ ਮਹੀਨਾ ਹੋਰ ਰੁਕਣ ਦਾ ਖਰਚਾ 11.65 ਲੱਖ ਰੁਪਏ ਆਵੇਗਾ ਜੋ ਸਾਈ ਵਲੋਂ ਅਦਾ ਕੀਤਾ ਜਾਵੇਗਾ।