ਮੁੰਬਈ, 17 ਮਾਰਚ

ਮਹਾਰਾਸ਼ਟਰ ਪੁਲੀਸ ਨੇ ਸੂਬੇ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਡਿਜ਼ਾਈਨਰ ਅਨਿਸ਼ਕਾ ਜਯਸਿੰਘਾਨੀ ਨੂੰ ਅੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਭੇਜਣ ਦੀ ਮੰਗ ਕਰਦਿਆਂ ਕਿਹਾ ਕਿ ਉਸ ਦਾ ਮਸਕਦ ਫੜਨਵੀਸ ਨੂੰ ‘ਫਸਾਉਣਾ’ ਸੀ। ਮੁਲਜ਼ਮ ਨੂੰ 21 ਮਾਰਚ ਤੱਕ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।