ਇਸ ਤਰ੍ਹਾਂ ਤਾਂ ਕੱੁਝ ਟੀਚਰ ਅਯੋਗ ਠਹਿਰਾ ਦਿੱਤੇ ਜਾਣਗੇ-ਯੂਨੀਅਨ
ਸਟਾਰ ਨਿਊਜ਼:- ਉਨਟੇਰੀE ਦੇ ਸਕੂਲਾਂ ਵਿੱਚ ਪੜ੍ਹਾਉਣ ਲਈ ਨਵੇਂ ਟੀਚਰਾਂ ਨੂੰ ਹਿਸਾਬ ਦਾ ਟੈਸਟ 70% ਨੰਬਰ ਲੈਕੇ ਪਾਸ ਕਰਨਾ ਲਾਜ਼ਮੀ ਹੋਵੇਗਾ। ਜਿਸ ਨਾਲ ਬੱਚਿਆਂ ਦਾ ਹਿਸਾਬ ਵਧੀਆ ਹੋ ਸਕੇਗਾ। ਪਰ ਦੂਜੇ ਪਾਸੇ ਟੀਚਰਜ਼ ਯੂਨੀਅਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਬੱਚੇ ਹਿਸਾਬ ਵਿੱਚ ਨਿਪੁਣ ਹੋਣ ਜਾਣਗੇ ਇਹ ਜ਼ਰੂਰੀ ਨਹੀਂ।
ਡਿਪਟੀ ਸਿੱਖਿਆ ਮੰਤਰੀ ਨੈਂਸੀ ਨੇਲਰ ਵਲੋਂ ਪ੍ਰਾਪਤ ਮੈਮੋ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਇਸ ਵਿਿਦਅਕ ਸਾਲ ਦੇ ਅੰਤ ਵਿੱਚ ਇਹ ਟੈਸਟ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਐਲੀਮੈਂਟਰੀ ਅਤੇ ਸਕੈਂਡਰੀ ਸਕੂਲ ਦੇ ਮੁਤਾਬਿਕ ਹਿਸਾਬ ਦੇ ਸਵਾਲ ਪੁੱਛੇ ਜਾਣਗੇ। ਪਰ ਯੂਨੀਅਨ ਦਾ ਕਹਿਣਾ ਹੈ ਕਿ ਸਾਰੇ ਟੀਚਰਾਂ ਨੂੰ ਇੱਕੋ ਟੈਸਟ ਦੇਣ ਦਾ ਕੀ ਮਤਲਬ ਹੈ। ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ਼ ਉਨਟੇਰੀE ਦੇ ਪ੍ਰਧਾਨ ਸੈਮ ਹਮੌਂਡ ਦਾ ਕਹਿਣਾ ਹੈ ਕਿ ਕਿੰਡਰਗਾਰਟਨ ਦੇ ਟੀਚਰ ਨੂੰ ਕੈਲਕੂਸਲ ਦੀ ਜਾਣਕਾਰੀ ਹੋਣਾ ਕੋਈ ਤੁੱਕ ਨਹੀਂ ਬਣਦੀ। ਇਸ ਟੈਸਟ ਨਾਲ ਕੋਈ ਚੰਗੇ ਨਤੀਜੇ ਨਹੀਂ ਆਉਣ ਵਾਲੇ ਅਤੇ ਨਾ ਹੀ ਇਸ ਨਾਲ ਭਰੋਸਾ, ਸਮਰੱਥਾ ਅਤੇ ਮੁਹਾਰਤ ਵਧੇਗੀ।
ਉਨਟੈਰੀE ਸਕੈਂਡਰੀ ਸਕੂਲ ਟੀਚਰਜ਼ ਫੈਡਰੇਸ਼ਨ ਦੇ ਪ੍ਰਧਾਨ ਹਾਰਵੀ ਬਿਸ਼ੌਫ ਦਾ ਕਹਿਣਾ ਹੈ ਕਿ ਜਦਕਿ ਬਹੁਤੇ ਟੀਚਰ ਹਿਸਾਬ ਪੜ੍ਹਾਉਂਦੇ ਹੀ ਨਹੀਂ ਫਿਰ ਸਾਰੇ ਬੋਰਡਾਂ ਵਿੱਚ ਸਾਰੇ ਟੀਚਰਾਂ ਦਾ ਟੈਸਟ ਲੈਣ ਨਾਲ ਵਿੱਦਿਆਰਥੀਆਂ ਦੇ ਨਤੀਜਿਆਂ ਵਿੱਚ ਕੋਈ ਫਰਕ ਨਹੀਂ ਪੈਣ ਵਾਲਾ। ਉਸਦਾ ਕਹਿਣਾ ਸੀ ਕਿ ਉਨਟੈਰੀE ਦੇ ਹਾਈ ਸਕੂਲਾਂ ਵਿੱਚ ਟੀਚਰ ਆਪਣੀ ਯੋਗਤਾ ਦੇ ਮੁਤਾਬਿਕ ਹੀ ਪੜ੍ਹਾਉਂਦੇ ਹਨ। ਇਸ ਟੈਸਟ ਲੈਣ ਦਾ ਮਤਲਬ ਇਹ ਹੋਇਆ ਕਿ ਜਿਹੜੇ ਟੀਚਰ ਆਰਟ, ਜਿEਗ੍ਰਾਫੀ, ਹਿਸਟਰੀ ਪੜ੍ਹਾਉਂਦੇ ਹਨ ਉਹ ਇਸ ਹਿਸਾਬ ਦੇ ਟੈਸਟ ਵਿੱਚ ਪਾਸ ਨਹੀਂ ਹੋਣਗੇ ਅਤੇ ਉਹ ਤਾਂ ਫਿਰ ਪੜ੍ਹਾ ਹੀ ਨਹੀਂ ਸਕਣਗੇ। ਹਮੌਂਡ ਅਤੇ ਬਿਸ਼ੌਫ ਦਾ ਸਰਕਾਰ ਨੂੰ ਕਹਿਣਾ ਹੈ ਕਿ ਉਹ ਕਰੀਕੁਲਮ ਤੇ ਧਿਆਨ ਦੇਵੇ ਨਾਕਿ ਟੀਚਰਾਂ ਦੇ ਹਿਸਾਬ ਦੇ ਟੈਸਟ ਲੈਂਦੀ ਰਹੇ।
ਸਰਕਾਰ ਹਿਸਾਬ ਦਾ ਨਵਾਂ ਕਰੀਕੁਲਮ ਸ਼ੁਰੂ ਕਰਨ ਜਾ ਰਹੀ ਹੈ ਜਿਹੜਾ ਇਸ ਪੱਤਝੜ ਤੋਂ ਲਾਗੂ ਹੋਵੇਗਾ, ਫੋਰਡ ਸਰਕਾਰ ਕਥਿਤ ਡਿਸਕਵਰੀ ਮੈਥ ਕਰੀਕੁਲਮ ਨੂੰ ਸਕਰੈਪ ਕਰ ਚੁਕੀ ਹੈ। ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਨਵੇਂ ਕਰੀਕੁਲਮ ਨਾਲ ਜਿੱਥੇ ਟੀਚਰਾਂ ਦੀ ਮੁਹਾਰਤ ਵਧੇਗੀ ਉੱਥੇ ਬੱਚਿਆਂ ਦਾ ਮਿਆਰ ਵੀ ਵਧੇਗਾ। ਮੰਤਰੀ ਦਾ ਕਹਿਣਾ ਹੈ ਕਿ ਮੈਥਮੈਟਿਕਸ ਵਿੱਚ ਬਹੁਤੇ ਬੱਚੇ ਕਾਮਯਾਬ ਹੀ ਨਹੀਂ ਹੁੰਦੇ। ਇਸ ਲਈ ਬੱਚਿਆਂ ਦੀ ਨੀਂਹ ਪੱਕੀ ਹੋਵੇਗੀ ਤਾਂ ਭਵਿੱਖ ਵਿੱਚ ਉਨ੍ਹਾਂ ਲਈ ਵਧੀਆ ਰਹੇਗਾ। ਪਿਛਲੇ ਸਾਲ ਅਗਸਤ ਵਿੱਚ ਐਜੂਕੇਸ਼ਨ ਕੁਆਲਿਟੀ ਐਂਡ ਅਕਾਊਂਟੇਬਿਿਲਟੀ ਆਫਿਸ ਜਿਹੜਾ ਸੂਬੇ ਭਰ ਵਿੱਚ ਸਟੈਂਡਰਡ ਬਣਾਉਂਦਾ ਹੈ ਵਲੋਂ ਇਹ ਦੱਸਿਆ ਗਿਆ ਸੀ ਕਿ ਹਿਸਾਬ ਦੇ ਟੈਸਟ ਵਿੱਚ ਪਬਲਿਕ ਐਲੀਮੈਂਟਰੀ ਸਕੂਲਾਂ ਦੇ ਬੱਚਿਆਂ ਦੇ ਨੰਬਰ ਪਿਛਲੇ ਪੰਜ ਸਾਲ ਤੋਂ ਘੱਟਦੇ ਜਾ ਰਹੇ ਹਨ।
ਕੁਆਲਿਟੀ ਐਂਡ ਅਕਾਊਂਟੇਬਿਿਲਟੀ ਆਫਿਸ ਦੇ ਅੰਕੜਿਆਂ ਮੁਤਾਬਿਕ ਪਿਛਲੇ ਸਾਲ ਗਰੇਡ 6 ਦੇ 49% ਬੱਚੇ ਹੀ ਸੂਬੇ ਦੇ ਮੈਥ ਸਟੈਂਡਰਡ ਵਿੱਚ ਪਾਸ ਹੋਏ ਸਨ, ਸਾਲ 2013-14 ਵਿੱਚ ਇਹ 54% ਸੀ। 2017-18 ਵਿੱਚ ਗਰੇਡ 3 ਦੇ ਬੱਚਿਆਂ ਦੇ ਨੰਬਰ 61% ਸਨ ਜਿਹੜੇ ਸਾਲ 2013-14 ਵਿੱਚ 67% ਸਨ। ਕੁਆਲਿਟੀ ਐਂਡ ਅਕਾਊਂਟੇਬਿਿਲਟੀ ਆਫਿਸ ਵੀ ਟੀਚਰਾਂ ਲਈ ਮੈਥ ਟੈਸਟ ਤਿਆਰ ਕਰਨ ਵਿੱਚ ਆਪਣੀ ਭੂਮਿਕਾ ਨਿਭਾ ਰਿਹਾ ਹੈ। ਟੀਚਰਜ਼ ਹਿਸਾਬ ਦੇ ਟੇਸਟ ਵਿੱਚ ਅਗਰ ਪਹਿਲੀ ਬਾਰ ਪਾਸ ਨਹੀਂ ਹੋਣਗੇ ਤਾਂ ਉਨ੍ਹਾਂ ਨੂੰ ਦੂਜੀ ਬਾਰ ਟੈਸਟ ਦੇਣ ਲਈ ਫੀਸ ਦੇਣੀ ਪਿਆ ਕਰੇਗੀ ਪਰ ਉਹ ਜਿੰਨੀ ਮਰਜ਼ੀ ਬਾਰ ਟੈਸਟ ਦੇ ਸਕਣਗੇ।