ਓਟਵਾ, 8 ਦਸੰਬਰ : ਟਰੂਡੋ ਸਰਕਾਰ ਵੱਲੋਂ 2022 ਦੇ ਸੁ਼ਰੂ ਤੱਕ ਫੈਡਰਲ ਪੱਧਰ ਉੱਤੇ ਨਿਯੰਤਰਿਤ ਸਾਰੀਆਂ ਕੰਮ ਵਾਲੀਆਂ ਥਾਂਵਾਂ ਉੱਤੇ ਕੋਵਿਡ-19 ਵੈਕਸੀਨ ਲਾਜ਼ਮੀ ਕਰਨ ਦੀ ਸੰਭਾਵਨਾ ਹੈ।
ਇਹ ਰੈਗੂੂਲੇਸ਼ਨਜ਼ ਹੈਲਥ ਤੇ ਸੇਫਟੀ ਮਾਪਦੰਡਾਂ ਸਬੰਧੀ ਮੌਜੂਦਾ ਨਿਯਮਾਂ, ਮਾਸਕ ਲਾਉਣਾ, ਹੱਥ ਧੋਣੇ ਤੇ ਫਿਜ਼ੀਕਲ ਡਿਸਟੈਂਸਿੰਗ ਬਣਾਈ ਰੱਖਣ ਦੇ ਨਾਲ ਲਾਗੂ ਕੀਤੀਆਂ ਜਾਣਗੀਆਂ। ਫੈਡਰਲ ਸਰਕਾਰ ਵੱਲੋਂ ਪ੍ਰਸਤਾਵਿਤ ਇਨ੍ਹਾਂ ਨਵੇਂ ਵੈਕਸੀਨ ਨਿਯਮਾਂ ਅਨੁਸਾਰ ਰੋਡ ਟਰਾਂਸਪੋਰਟੇਸ਼ਨ, ਟੈਲੀਕਮਿਊਨਿਕੇਸ਼ਨਜ਼ ਤੇ ਬੈਂਕਿੰਗ ਸੈਕਟਰ ਨਾਲ ਜੁੜੇ ਮੁਲਾਜ਼ਮਾਂ ਨੂੰ ਦੂਹਰੀ ਡੋਜ਼ ਜ਼ਰੂਰੀ ਹੋਵੇਗੀ।
ਪਬਲਿਕ ਸੈਕਟਰ, ਜਿਹੜੇ ਮੁਲਾਜ਼ਮ ਫੈਡਰਲ ਪੱਧਰ ਉੱਤੇ ਰੈਗੂਲੇਟਿਡ ਏਅਰ, ਰੇਲ, ਮਰੀਨ ਟਰਾਂਸਪੋਰਟੇਸ਼ਨ ਸੈਕਟਰਜ਼ ਤੇ ਟਰੈਵਲਰਜ਼, ਲਈ ਇਹ ਵੈਕਸੀਨੇਸ਼ਨ ਸ਼ਰਤਾਂ ਪਹਿਲਾਂ ਤੋਂ ਹੀ ਲਾਗੂ ਹਨ। ਆਰਸੀਐਮਪੀ ਅਧਿਕਾਰੀਆਂ ਨੂੰ ਵੀ ਵੈਕਸੀਨ ਦੇ ਦੋ ਸ਼ੌਟਸ ਲਵਾਉਣੇ ਲਾਜ਼ਮੀ ਹਨ।