ਪੈਰਿਸ:ਰੋਜਰ ਫੈਡਰਰ ਨੇ ਤੀਜੇ ਗੇੜ ਵਿੱਚ ਲਗਪਗ ਸਾਢੇ ਤਿੰਨ ਘੰਟਿਆਂ ’ਚ ਮਿਲੀ ਮੁਸ਼ਕਲ ਜਿੱਤ ਤੋਂ ਬਾਅਦ ਖੁਦ ਨੂੰ ਉਭਰਨ ਦਾ ਮੌਕਾ ਦੇਣ ਲਈ ਅੱਜ ਫਰੈਂਚ ਓਪਨ ਟੈਨਿਸ ਗਰੈਂਡਸਲੈਮ ’ਚੋਂ ਹਟਣ ਦਾ ਫ਼ੈਸਲਾ ਲਿਆ ਹੈ। ਇਸ ਬਾਰੇ ਉਸ ਨੇ ਕਿਹਾ, ‘‘ਗੋਡੇ ਦੀਆਂ ਦੋ ਸਰਜਰੀਆਂ ਤੋਂ ਬਾਅਦ ਇਹ ਮਹੱਤਵਪੂਰਨ ਹੈ ਕਿ ਮੈਂ ਆਪਣੇ ਸਰੀਰ ਦੀਆਂ ਜ਼ਰੂਰਤਾਂ ਦੇਖਾਂ।’’ ਉਸ ਨੇ ਕਿਹਾ, ‘‘ਮੈਨੂੰ ਖ਼ੁਸ਼ੀ ਹੈ ਕਿ ਮੈਂ ਤਿੰਨ ਮੈਚ ਖੇਡ ਲਏ। ਕੋਰਟ ’ਤੇ ਵਾਪਸੀ ਕਰਨ ਤੋਂ ਚੰਗਾ ਹੋਰ ਕੋਈ ਅਹਿਸਾਸ ਨਹੀਂ।’’