ਮੈਲਬੌਰਨ, 17 ਜਨਵਰੀ
ਚੈਂਪੀਅਨ ਰੋਜਰ ਫੈਡਰਰ ਅਤੇ ਕੈਰੋਲਿਨ ਵੋਜ਼ਨਿਆਕੀ ਆਪਣੇ ਆਪਣੇ ਮੁਕਾਬਲੇ ਵੱਖ ਵੱਖ ਅੰਦਾਜ਼ ਵਿੱਚ ਜਿੱਤ ਕੇ ਆਸਟਰੇਲੀਆਈ ਓਪਨ ਦੇ ਤੀਜੇ ਗੇੜ ਵਿੱਚ ਦਾਖ਼ਲ ਹੋ ਗਏ। ਫੇਡਰਰ ਨੇ ਲਗਾਤਾਰ 20ਵੇਂ ਸਾਲ ਤੀਜੇ ਪੜਾਅ ਵਿੱਚ ਪ੍ਰਵੇਸ਼ ਕੀਤਾ ਪਰ ਬਰਤਾਨੀਆ ਦੇ ਡਾਨ ਇਵਾਂਸ ਦੇ ਖ਼ਿਲਾਫ਼ ਮੁਕਾਬਲਾ 7-6, 7-6, 6-3 ਨਾਲ ਜਿੱਤਣ ਵਿੱਚ ਉਨ੍ਹਾਂ ਨੂੰ ਕਾਫ਼ੀ ਮਿਹਨਤ ਕਰਨੀ ਪਈ। ਵੀਰ ਵਾਰ ਗੈ੍ਂਡਸਨੈਮ ਚੈਂਪੀਅਨ ਫੈਡਰਰ ਇਥੇ ਰਿਕਾਰਡ ਇਥੇ ਸੱਤਵਾਂ ਅਤੇ ਲਗਾਤਾਰ ਤੀਜਾ ਖ਼ਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇ ਹਨ। ਉਨ੍ਹਾਂ ਨੇ ਪਹਿਲੇ ਦੌਰ ਵਿੱਚ ਡੇਨਿਸ ਇਸਤੋਮਿਨ ਨੂੰ ਹਰਾਇਆ ਲੇਕਿਨ ਦੂਜੇ ਪੜਾਅ ਵਿੱਚ ਉਸ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਦੋ ਘੰਟੇ 35 ਮਿੰਟ ਤਕ ਚੱਲਿਆ ਮੁਕਾਬਲਾ ਜਿੱਤਣ ਤੋਂ ਬਾਅਦ ਉਨ੍ਹਾਂ ਕਿਹਾ, ‘‘ਮੈਂ ਸ਼ੁਰੂਆਤ ’ਚ ਦਬਾਅ ਬਣਾ ਲੈਂਦਾ ਤਾਂ ਹਾਲਾਤ ਕੁਝ ਹੋਰ ਹੁੰਦੇ।’’ ਹੁਣ ਫੇਡਰਰ ਦਾ ਸਾਹਮਣਾ ਫਰਾਂਸ ਦੇ ਗਾਇਲ ਮੋਂਫਿਲਸ ਜਾਂ ਅਮਰੀਕਾ ਦੇ ਟੇਲਰ ਫ੍ਰਿਟਸ ਨਾਲ ਹੋਵੇਗਾ। ਇਥੇ ਪੰਜਵੀਂ ਰੈਂਕਿੰਗ ਵਾਲੇ ਦੱਖਣੀ ਅਫ਼ਰੀਕਾ ਦੇ ਕੇਵਿਨ ਏਂਡਰਸਨ ਨੂੰ ਅਮਰੀਕਾ ਦੇ ਫਰਾਂਸਿਸ ਟਿਆਫੋ ਨੇ 4-6, 6-4, 6-4, 7-5 ਨਾਲ ਹਰਾਇਆ। ਹੁਣ ਦੁਨੀਆ ਦੇ 39ਵੇਂ ਨੰਬਰ ਦੇ ਇਸ ਖਿਡਾਰੀ ਦਾ ਸਾਹਮਣਾ ਇਟਲੀ ਦੇ ਆਂਦ੍ਰਿਆਸ ਸੇਪਸੀ ਨਾਲ ਹੋਵੇਗਾ। ਯੂਨਾਨ ਦੇ ਸਟੀਫਾਨੋਸ ਟੀ ਵੀ ਸਰਬੀਆ ਦੇ ਵਿਕਟਰ ਟ੍ਰੋਈਕੀ ਨੂੰ ਹਰਾ ਕੇ ਅਗਲੇ ਪੜਾਅ ਵਿੱਚ ਪਹੁੰਚ ਗਏ। ਮਹਿਲਾ ਵਰਗ ਵਿੱਚ ਵੇਜਿਨਯਾਕੀ ਨੇ ਸਵੀਡਨ ਦੀ ਜੋਹਾਨਾ ਲਾਰਸਨ ਨੂੰ 6-1, 6-3 ਨਾਲ ਹਰਾਇਆ ਸਲੋਏਨੋ ਸਟੀਫੇਂਸ ਨੇ ਟਿਮਿਯਾ ਬਾਬੋਸ ਨੂੰ 6-3, 6-1 ਨਾਲ ਹਰਾਇਆ।
ਰਾਫੇਲ ਨਡਾਲ ਨੇ 18ਵੇਂ ਗ੍ਰੈਂਡਸਲੈਮ ਖਿਤਾਬ ਵੱਲ ਕਦਮ ਵਧਾਉਂਦੇ ਹੋਏ ਆਸਟ੍ਰੇਲੀਆ ਦੇ ਮੈਥਿਊ ਏਬਡੇਨ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਆਸਟਰੇਲੀਆ ਓਪਨ ਦੇ ਤੀਜੇ ਗੇੜ ਵਿੱਚ ਪ੍ਰਵੇਸ਼ ਕਰ ਲਿਆ। ਨਡਾਲ ਪੈਰ ਦੀ ਸੱਟ ਕਾਰਨ ਪਿਛਲੇ ਸੈਸ਼ਨ ਵਿੱਚ ਜ਼ਿਆਦਾ ਟੂਰਨਾਮੈਂਟ ਨਹੀਂ ਖੇਡ ਸਕੇ ਸੀ। ਉਨ੍ਹਾਂ ਨੇ ਦੂਜੇ ਗੇੜ ਵਿੱਚ 6-3, 6-2, 6-2 ਨਾਲ ਜਿੱਤ ਦਰਜ ਕੀਤੀ। ਉਹ ਓਪਨ ਯੁਗ ਵਿੱਚ ਰਾਏ ਐਮਰਸਨ ਅਤੇ ਰਾਡ ਲਾਵੇਰ ਤੋਂ ਬਾਅਦ ਹਰ ਗ੍ਰੈਂਡਸਲੈਮ ਦੋ ਜਾਂ ਵਧ ਵਾਰ ਜਿੱਤਣ ਵਾਲੇ ਤੀਜੇ ਖਿਡਾਰੀ ਬਣਨ ਦੀ ਕੋਸ਼ਿਸ਼ਿ ਵਿੱਚ ਹਨ।