ਨਵੀਂ ਦਿੱਲੀ, ਵੀਅਤਨਾਮ ਨੇ ਐਤਵਾਰ ਨੂੰ ਹਨੋਈ ਵਿਚ ਖੇਡੇ ਗਏ ਪਹਿਲੇ ਫੀਫਾ ਦੋਸਤਾਨਾ ਮੈਚ ਵਿਚ ਭਾਰਤੀ ਮਹਿਲਾ ਟੀਮ ਨੂੰ 3-0 ਨਾਲ ਹਰਾਇਆ। ਵੀਅਤਨਾਮ ਨੇ ਥੀ ਨੁੰਗ (ਅੱਠਵੇਂ ਮਿੰਟ), ਥੀ ਵਾਨ (82ਵੇਂ ਮਿੰਟ) ਅਤੇ ਥੀ ਥੂਏ ਹਾਂਗ (89ਵੇਂ ਮਿੰਟ) ਦੇ ਗੋਲ ਨਾਲ ਆਸਾਨ ਜਿੱਤ ਦਰਜ ਕੀਤੀ।
ਅਦਿਤੀ ਚੌਹਾਨ ਨੇ ਮੈਚ ਦੇ 12ਵੇਂ ਮਿੰਟ ਵਿੱਚ ਵੀਅਤਨਾਮ ਦੀ ਬੜਤ ਨੂੰ ਦੁੱਗਣਾ ਕਰਨ ਤੋਂ ਰੋਕਣ ਲਈ ਸ਼ਾਨਦਾਰ ਬਚਾਅ ਕੀਤਾ। ਪਹਿਲੇ ਅੱਧ ਦੇ 30ਵੇਂ ਮਿੰਟ ਵਿੱਚ ਬਾਲਾ ਦੇਵੀ ਨੇ ਸ਼ਾਨਦਾਰ ਕੋਸ਼ਿਸ਼ ਕੀਤੀ ਪਰ ਗੇਂਦ ਗੋਲਪੋਸਟ ਦੇ ਕੋਲ ਦੀ ਚਲੀ ਗਈ। ਵੀਅਤਨਾਮ ਦੀ ਟੀਮ ਵਾਰ-ਵਾਰ ਭਾਰਤੀ ਰੱਖਿਆ ਨੂੰ ਸੰਭਾਲਣ ਵਿਚ ਕਾਮਯਾਬ ਰਹੀ ਪਰ ਅਦਿਤੀ ਮੈਚ ਦੇ 80ਵੇਂ ਮਿੰਟ ਤਕ ਉਨ੍ਹਾਂ ਨੂੰ ਗੋਲ ਤੋਂ ਰੋਕਣ ਵਿਚ ਕਾਮਯਾਬ ਰਹੀ। ਆਖ਼ਰੀ ਦਸ ਮਿੰਟਾਂ ਵਿੱਚ ਭਾਰਤੀ ਖਿਡਾਰੀਆਂ ਨੇ ਢਿੱਲ ਵਰਤੀ ਜਿਸ ਦਾ ਫ਼ਾਇਦਾ ਲੈਂਦਿਆਂ ਵੀਅਤਨਾਮ ਨੇ ਦੋ ਹੋਰ ਗੋਲ ਕੀਤੇ। ਦੋ ਮੈਚਾਂ ਦੀ ਲੜੀ ਦਾ ਦੂਜਾ ਦੋਸਤਾਨਾ ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ।