ਜਿਊਰਿਖ:ਕੋਂਕਾਕਾਫ ਵਿਚ 2023 ਵਿਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਫੁਟਬਾਲ ਵਿਚ ਚਾਰ ਸਿੱਧੇ ਕੋਟੇ ਮਿਲਣਗੇ ਜਦਕਿ ਖੇਤਰ ਦੀਆਂ ਦੋ ਹੋਰ ਟੀਮਾਂ ਦਸ ਟੀਮਾਂ ਦੇ ਪਲੇਅਆਫ ਮੁਕਾਬਲੇ ਜ਼ਰੀਏ ਦਾਖਲ ਹੋਣਗੀਆਂ। ਕੋਂਕਾਕਾਫ ਖੇਤਰ ਵਿਚ ਉਤਰ ਤੇ ਮੱਧ ਅਮਰੀਕਾ ਤੋਂ ਇਲਾਵਾ ਕੈਰੇਬਿਆਈ ਦੇਸ਼ ਆਉਂਦੇ ਹਨ। ਫੀਫਾ ਨੇ 32 ਟੀਮਾਂ ਦੇ ਟੂਰਨਾਮੈਂਟ ਵਿਚ ਕੋਟੇ ਦਾ ਐਲਾਨ ਕਰ ਦਿੱਤਾ ਹੈ।