ਯੋਕਾਟੇਰੀਨਬਰਗ- ਜੋਸ ਜਿਮੇਨੇਜ ਦੇ 89ਵੇਂ ਮਿੰਟ ‘ਚ ਕੀਤੇ ਗਏ ਗੋਲ ਦੀ ਮਦਦ ਨਾਲ ਓਰੂਗਵੇ ਸਲਾਹ ਦੇ ਬਿਨ੍ਹਾਂ ਉਤਰੀ ਮਿਸ਼ਰ ਟੀਮ ਨੂੰ ਫੀਫਾ ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ 1-0 ਨਾਲ ਹਰਾ ਦਿੱਤਾ। ਗਰੁੱਪ ਏ ‘ਚ ਇਸ ਤੋਂ ਪਹਿਲਾਂ ਕੱਲ ਰੂਸ ਨੇ ਸਾਊਦੀ ਅਰਬ ਨੂੰ 5-0 ਨਾਲ ਹਰਾ ਦਿੱਤਾ ਸੀ। ਇਹ ਨੀਰਸ ਮੈਚ ਡ੍ਰਾ ਵਲ ਵੱਧ ਰਿਹਾ ਸ ਪਰ ਓਰੂਗਵੇ ਨੇ ਬਾਅਦ ‘ਚ ਦਬਾਅ ਬਣਾਇਆ ਜਿਸ ਦਾ ਫਾਇਦਾ ਜਿਮੇਨੇਜ ਦੇ ਗੋਲ ਦੇ ਰੂਪ ‘ਚ ਮਿਲਿਆ।
ਲੁਇਸ ਨਹੀਂ ਕਰ ਸਕੇ ਕਮਾਲ
ਲੀਵਰਪੂਲ ਦੇ ਸ਼ਾਨਦਾਰ ਸਲਾਹ ਮੋਢੇ ਦੀ ਸੱਟ ਦੇ ਕਾਰਨ ਇਹ ਮੈਚ ਨਹੀਂ ਖੇਡ ਸਕੇ ਅਤੇ ਸਟੇਡੀਅਮ ‘ਚ ਇਸ ਗੱਲ ਦੇ ਚਰਚੇ ਰਹੇ। ਮੈਚ ਦੌਰਾਨ ਸਟੇਡੀਅਮ ਦਾ ਅੱਧਾ ਹਿੱਸਾ ਖਾਲੀ ਰਹਿਣਾ ਫੀਫਾ ਅਤੇ ਸਥਾਨਕ ਆਯੋਜਕਾਂ ਲਈ ਚਿੰਤਾ ਦਾ ਸਬਬ ਰਿਹਾ। ਪੈਰਿਸ ਸੇਂਟ ਜਰਮਨ ਦੇ ਸਟ੍ਰਾਇਕਰ ਐਡਿਸਨ ਕਾਵਾਨੀ ਨੇ ਓਰੂਗਵੇ ਲਈ ਪਹਿਲੇ ਹਾਫ ‘ਚ ਕੁਝ ਮੌਕਾ ਬਣਾਇਆ ਪਰ ਗੋਲ ‘ਚ ਨਹੀਂ ਬਦਲ ਸਕੇ। ਉੱਥੇ ਹੀ 2014 ‘ਚ ਲੱਗੀ ਪਬੰਧੀ ਤੋਂ ਬਾਅਦ ਪਹਿਲਾਂ ਮੈਚ ਮੈਚ ਖੇਡ ਰਹੇ ਲੁਇਸ ਸੁਆਰੇਜ ਪਹਿਲੇ ਹਾਫ ‘ਚ ਕੋਈ ਕਮਾਲ ਨਹੀਂ ਕਰ ਸਕੇ।ਮਿਸ਼ਰ ਲਈ ਮਾਰਵਾਹ ਮੋਹਸਿਨ ਇਕੱਲੇ ਫਾਰਵਰਡ ਸੀ ਅਤੇ ਸਲਾਹ ਦੀ ਕਮੀ ਟੀਮ ਨੂੰ ਬੁਰੀ ਤਰ੍ਹਾਂ ਲੱਗੀ। ਮੈਚ ‘ਚ ਅੱਧੇ ਘੰਟੇ ਤੋਂ ਬਾਅਦ ਸਟੇਡੀਅਮ ‘ਤੇ ਲੱਗੀ ਸਕ੍ਰੀਮ ‘ਤੇ ਜਦੋ ਸਲਾਹ ਨੂੰ ਆਪਣੇ ਸਾਥੀਆਂ ਨਾਲ ਬੇਂਚ ‘ਤੇ ਗੱਲ ਕਰਦੇ ਦਿਖਾਇਆ ਗਿਆ ਤਾਂ ਤਾਲੀਆਂ ਦੀ ਗੜਗੜਾਹਟ ਨਾਲ ਪੂਰਾ ਮੈਦਾਨ ਗੂੰਜ ਗਿਆ। ਮਿਸ਼ਰ ਦੇ ਕੋਚ ਹੇਕਟਰ ਨੇ ਕੱਲ ਕਿਹਾ ਸੀ ਕਿ ਸਲਾਹ ਸੱਟ ਤੋਂ ਉਭਰ ਚੁੱਕੇ ਹਨ ਅਤੇ ਇਹ ਮੈਚ ਖੇਡਣਗੇ ਪਰ ਇਸ ਤਰ੍ਹਾਂ ਹੋਇਆ ਨਹੀਂ। ਹੁਣ ਟੀਮ ਦੁਆ ਕਰ ਰਹੀ ਹੋਵੇਗੀ ਕਿ ਰੂਸ ਖਿਲਾਫ ਕਰੋ ਜਾ ਮਰੋ ਦੇ ਮੈਚ ‘ਚ ਉਸ ਦਾ ਇਹ ਸਭ ਦਾ ਪਸੰਦੀਦਾ ਖਿਡਾਰੀ ਮੈਦਾਨ ‘ਚ ਨਜ਼ਰ ਆਏ।