ਮੁੰਬਈ, 4 ਜਨਵਰੀ
ਫੀਫਾ ਦੇ ਸਾਬਕਾ ਰੈਫਰੀ ਅਲੈਕਸ ਵੈਜ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਉਹ 84 ਸਾਲ ਦੇ ਸਨ। ਵੈਜ ਰੈਫਰੀ ਇੰਸਟਰੱਕਟਰ ਵੀ ਸਨ। ਉਨ੍ਹਾਂ ਦਾ ਫੁਟਬਾਲ ਜਗਤ ਦੇ ਵਿਚ ਕਾਫੀ ਸਤਿਕਾਰ ਸੀ। ਸਾਬਕਾ ਭਾਰਤੀ ਕਪਤਾਨ ਅਤੇ ਕੋਚ ਸ਼ਬੀਰ ਅਲੀ ਨੇ ਕਿਹਾ ਕਿ ਸ਼ਬੀਰ ਕਾਫੀ ਚੰਗੇ ਰੈਫਰੀ ਸਨ ਅਤੇ ਦੇਸ਼ ਦੇ ਸਰਵੋਤਮ ਰੈਫਰੀਆਂ ਵਿਚੋਂ ਇੱਕ ਸਨ। ਉਨ੍ਹਾਂ ਨੂੰ ਆਮ ਤੌਰ ਉੱਤੇ ਫਾਈਨਲ ਵਿਚ ਅਧਿਕਾਰੀ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਦਾ ਸੀ। ਉਨ੍ਹਾਂ ਨੇ ਪ੍ਰਸ਼ਾਸਕ ਦੀ ਭੂਮਿਕਾ ਵੀ ਨਿਭਾਈ। ਉਹ ਅਥਲੈਟਿਕਸ ਅਤੇ ਵਾਲੀਬਾਲ ਵਰਗੀਆਂ ਖੇਡਾਂ ਨਾਲ ਵੀ ਜੁੜੇ ਰਹੇ ਹਨ।