ਨਵੀਂ ਦਿੱਲੀ— ਭਾਰਤ ਦੀ ਮੇਜਬਾਨੀ ‘ਚ ਪਹਿਲੀ ਬਾਰ ਖੇਡੇ ਜਾ ਰਹੇ ਫੀਫਾ ਅੰਡਰ-17 ਵਿਸ਼ਵ ਦੀ ਖਿਤਾਬੀ ਜੰਗ ਇੰਗਲੈਂਡ ਤੇ ਸਪੇਨ ‘ਚ ਹੋਵੇਗੀ। ਸੈਮੀਫਾਈਨਲ ਮੁਕਾਬਲੇ ‘ਚ ਇੰਗਲੈਂਡ ਨੇ ਰਿਆਨ ਬਰੂਸਟਰ ਦੀ ਧਮਾਕੇਦਾਰ ਹੈਟ੍ਰਿਕ ਦੇ ਦਮ ‘ਤੇ ਬ੍ਰਾਜ਼ੀਲ ਨੂੰ 3-1 ਨਾਲ ਹਰਾ ਦਿੱਤਾ। ਸਪੇਨ ਨੇ ਮਾਲੀ ਨੂੰ 3-1 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾਂ ਬਣਾਈ।
ਖਿਤਾਬੀ ਜੰਗ ਤੋਂ ਪਹਿਲੇ ਇੰਗਲੈਂਡ ਦੇ ਕਪਤਾਨ ਜੋਏਲ ਲਾਬਿਯੂਦਿਊਰੇ ਨੇ ਕਿਹਾ ਕਿ ਉਮੀਦ ਹੈ ਕਿ ਅਸੀਂ ਟ੍ਰਾਫੀ ਜਿੱਤਾਂਗੇ। ਅੰਡਰ-20 ਟੀਮ ਨੇ ਖਿਤਾਬੀ ਜਿੱਤ ਹਾਸਲ ਕੀਤੀ। ਇਸ ਤੋਂ ਪਤਾ ਚੱਲਦਾ ਹੈ ਕਿ ਇੰਗਲੈਂਡ ਫੁੱਟਬਾਲ ਅੱਜ ਕਿਸ ਪੱਧਰ ‘ਤੇ ਹੈ ਤੇ ਇਹ ਸਾਡੇ ਲਈ ਵੱਡੀ ਗੱਲ ਹੈ। ਫਾਈਨਲ ‘ਚ ਪਹੁੰਚਣ ਲਈ ਜਸ਼ਨ ਦੀ ਗੱਲ ਹੈ। ਇੰਗਲੈਂਡ ਦਾ ਸਾਹਮਣਾ 28 ਅਕਤੂਬਰ ਨੂੰ ਫਾਈਨਲ ਮੁਕਾਬਲੇ ‘ਚ ਸਪੇਨ ਨਾਲ ਹੋਵੇਗਾ। ਬੁੱਧਵਾਰ ਨੂੰ ਖੇਡੇ ਗਏ ਇਕ ਹੋਰ ਸੈਮੀਫਾਈਨਲ ਮੈਚ ‘ਚ ਸਪੇਨ ਨੇ ਮਾਲੀ ਨੂੰ 2-2 ਨਾਲ ਡਰਾਅ ਤੋਂ ਬਾਅਦ ਪੇਨਾਲਟੀ ਸ਼ੂਟਆਊਟ ‘ਚ 4-1 ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ।