ਪੰਜਾਬੀ ਦੇ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਦੀ ਪੰਜਾਬੀ ਫ਼ਿਲਸ ‘ਮਿੰਦੋ ਤਸੀਲਦਾਰਨੀ’ ਅੱਜ ਸਿਨੇਮੇ ਘਰਾਂ ਦਾ ਸ਼ਿੰਗਾਰ ਬਣ ਗਈ ਹੈ।ਇਸ ਫ਼ਿਲਮ ਨੂੰ ਭਾਰਤ ਤੋਂ ਇਲਾਵਾ ਹੋਰ ਵੀ ਵੱਖ ਵੱਖ ਦੇਸ਼ਾਂ ਵਿੱਚ ਰਿਲੀਜ਼ ਕੀਤਾ ਗਿਆ ਹੈ।ਇਸ ਫ਼ਿਲਮ ਵਿੱਚ ਕਰਮਚੀਤ ਅਨਮੋਲ ਤੋਂ ਇਲਾਵਾ ਰਾਹਵੀ ਜਵੰਦਾ, ਕਵਿਤਾ ਕੀਸ਼ਿਕ ਅਤਟ ਈਸ਼ਾ ਰਿੱਖੀ ਮੁੱਖ ਕਿਰਦਾਰ ਹਨ।ਫਿਲਮ ਦੇ ਡਾਇਲਾਗ ਟਾਟਾ ਬੈਨੀਪਾਲ ਅਤਟ ਅਮਨ ਸਿੱਧੂ ਨੇ ਲਿਖੇ ਹਨ।ਇਸ ਫ਼ਿਲਮ ਦੀ ਕਹਾਣੀ ਦੇ ਲੇਖਕ ਅਤੇ ਨਿਰਦੇਸ਼ਕ ਅਵਤਾਰ ਸਿੰਘ ਹਨ।

ਇਹ ਫ਼ਿਲਮ ਪਿੰਡਾਂ ਦੇ ਮਹੋਲ ਨੂੰ ਬਿਆਨ ਕਰਦੀ ਹੈ।ਜਿਸ ਵਿੱਚ ਕਰਮਜੀਤ ਅਨਮੋਲ ਇਕ ਛੜੇ ਦੇ ਕਿਰਦਾਰ ਵਿੱਚ ਨਜ਼ਰ ਆਉਂਦਾ ਹੈ ਅਤੇ ਕਵਿਤਾ ਕੌਸ਼ਿਕ ਮਿੰਦੋਂ ਤਸੀਲਦਾਰਨੀ ਦੇ ਰੂਪ ਵਿੱਚ ਨਜ਼ਰ ਆਵੇਗੀ।ਇਸ ਫ਼ਿਲਮ ਦੇ ਟਰੇਲਰ ਅਤੇ ਗੀਤਾਂ ਨੰ ਦਰਸਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਹੈ ਕਿਸ ਤੋਂ ਲੱਗਦਾ ਹੈ ਕਿ ਫ਼ਿਲਮ ‘ਛੜਾ’ ਤੋਂ ਬਾਅਦ’ਮਿੰਦੋ ਤਸੀਲਦਾਰਨੀ’ ਵੀ ਬਾਸਕ ਆਫਿਸ ‘ਤੇ ਆਪਣੀ ਚਮਕ ਖਿਲਾਰ ਸਕਦੀ ਹੈ।
ਇਸਤੋਂ ਇਲਾਵਾ ਪ੍ਰਸਿੱਧ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਅਤੇ ਈਸ਼ਾ ਰਿੱਖੀ ਦੀ ਅਦਾਕਾਰੀ ਵੀ ਦੇਖਣ ਯੋਗ ਜਾਪਦੀ ਹੈ।ਇਨ੍ਹਾਂ ਤੋ ਇਲਾਵਾ ਫਿਲਮ ਦੇ ਹੋਰ ਕਿਰਦਾਰ ਸਰਦਾਰ ਸੋਹੀ, ਹਾਰਬੀ ਸੰਘਾ, ਮਲਕੀਤ ਰੌਣੀ ਅਤੇ ਰੁਪਿੰਦਰ ਰੂਪੀ ਵਰਗੇ ਕਲਾਕਾਰਾਂ ਦੀ ਅਦਾਕਾਰੀ ਦੇਖਣ ਨੂੰ ਮਿਲੇਗੀ।