ਹੈਦਰਾਬਾਦ, 12 ਅਗਸਤ
50 ਸਾਲ ਦੇ ਨਿਰਦੇਸ਼ਕ ਨਿਸ਼ੀਕਾਂਤ ਕਾਮਤ, ਜੋ ਆਪਣੀਆਂ ਫਿਲਮਾਂ ” ਮੁੰਬਈ ਮੇਰੀ ਜਾਨ”, ”ਦ੍ਰਿਸ਼ਯਮ” ਅਤੇ ” ਮਦਾਰੀ ” ਲਈ ਮਸ਼ਹੂਰ ਹਨ, ਨੂੰ ਜਿਗਰ ਦੀਆਂ ਬਿਮਾਰੀਆਂ ਦੇ ਇਲਾਜ ਲਈ ਇਥੋਂ ਦੇ ਹਸਪਤਾਲ ਦੇ ਇੰਟੈਂਟਿਵ ਕੇਅਰ ਯੂਨਿਟ ਵਿਚ ਦਾਖਲ ਕਰਵਾਇਆ ਗਿਆ ਹੈ। ਕਾਮਤ 31 ਜੁਲਾਈ ਨੂੰ ਹਸਪਤਾਲ ਵਿੱਚ ਦਾਖਲ ਹੋਏ ਸਨ। ਤੇ ਉਹ ਸੀਨੀਅਰ ਡਾਕਟਰਾਂ ਦੀ ਨਿਗਰਾਨੀ ਹੇਠ ਹੈ। ਡਾਕਟਰਾਂ ਨੇ ਉਨ੍ਹਾਂ ਦੀ ਬਿਮਾਰੀ ਦਾ ਖੁਲਾਸਾ ਨਹੀਂ ਕੀਤਾ ਪਰ ਨਿਰਦੇਸ਼ਕ ਦੇ ਨੇੜਲੇ ਸੂਤਰ ਨੇ ਕਿਹਾ, “ਕਾਮਤ ਪਿਛਲੇ ਕੁਝ ਸਮੇਂ ਤੋਂ ਜਿਗਰ ਦੇ ਸਰੋਸਿਸ ਤੋਂ ਪੀੜਤ ਹਨ।”