ਮੁੰਬਈ: ਬੌਲੀਵੁੱਡ ਅਦਾਕਾਰ ਸਨੀ ਦਿਓਲ ਦੇ ਪੁੱਤਰ ਰਾਜਵੀਰ ਦਿਓਲ ਅਤੇ ਪੂਨਮ ਢਿੱਲੋਂ ਦੀ ਲੜਕੀ ਪਲੋਮਾ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਦੀ ਪਹਿਲੀ ਫਿਲਮ ‘ਦੋਨੋ’ ਪੰਜ ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਸਬੰਧੀ ਐਲਾਨ ਫਿਲਮ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ’ਤੇ ਕੀਤਾ। ਫਿਲਮ ਦੀ ਕਹਾਣੀ ਇੱਕ ਸ਼ਾਹੀ ਵਿਆਹ ਸਮਾਗਮ ਤੋਂ ਸ਼ੁਰੂ ਹੁੰਦੀ ਹੈ ਜਿਸ ਵਿਚ ਦੇਵ (ਰਾਜਵੀਰ) ਵਿਆਹ ਵਾਲੀ ਲੜਕੀ ਦਾ ਦੋਸਤ ਹੁੰਦਾ ਹੈ ਜੋ ਲਾੜੇ ਦੀ ਸਹੇਲੀ ਮੇਘਨਾ (ਪਲੋਮਾ) ਨੂੰ ਮਿਲਦਾ ਹੈ। ਇਸ ਮੌਕੇ ਦੋਵੇਂ ਜਣੇ ਇਕ-ਦੂਜੇ ਦੇ ਨੇੜੇ ਆ ਜਾਂਦੇ ਹਨ। ਜ਼ਿਕਰਯੋਗ ਹੈ ਕਿ ਪਲੋਮਾ ਪਹਿਲਾਂ ਫੁਟਬਾਲਰ ਬਣਨਾ ਚਾਹੁੰਦੀ ਸੀ।