ਨਵੀਂ ਦਿੱਲੀ:ਅਦਾਕਾਰਾ ਅਤੇ ਵਾਤਾਵਰਨ ਕਾਰਕੁਨ ਭੂਮੀ ਪੇਡਨੇਕਰ ਨੂੰ ਲੱਗਦਾ ਹੈ ਕਿ ਹੁਣ ਉਹ ਸਮਾਂ ਹੈ ਜਦੋਂ ਹਿੰਦੀ ਸਿਨੇਮਾ ਵਿੱਚ ਜਿਊਣ ਦਾ ਸਥਾਈ ਤੇ ਟਿਕਾਊ ਢੰਗ ਦਿਖਾਇਆ ਜਾਣਾ ਚਾਹੀਦਾ ਹੈ। ਇੱਕ ਇੰਟਰਵਿਊ ਦੌਰਾਨ ਭੂਮੀ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇੱਕ ਭਾਈਚਾਰੇ ਵਜੋਂ ਅਸੀਂ ਜਾਗਰੂਕ ਹਾਂ ਤੇ ਮੇਰੀ ਨਿੱਜੀ ਰਾਏ ਹੈ ਕਿ ਇੱਕ ਸਨਅਤ ਵਜੋਂ ਅਸੀਂ ਸਭ ਨਾਲੋਂ ਵੱਧ ਸੁਚੇਤ ਹਾਂ, ਪਰ ਫਿਰ ਵੀ ਅਸੀਂ ਆਪਣਾ ਪੂਰਾ ਯੋਗਦਾਨ ਨਹੀਂ ਦੇ ਰਹੇ।’ ਅਦਾਕਾਰਾ ਨੂੰ ਲੱਗਦਾ ਹੈ ਕਿ ਫਿਲਮਾਂ ਵਿੱਚ ਅਜਿਹਾ ਬਿਰਤਾਂਤ ਸਿਰਜਣ ਦੀ ਲੋੜ ਹੈ ਜੋ ਅੱਗੇ ਸੰਵਾਦ ਲਈ ਥਾਂ ਬਣਾਵੇ ਕਿਉਂਕਿ ਇਹ ਲੋਕਾਂ ਤੱਕ ਗੱਲ ਲਿਜਾਣ ਦਾ ਸਭ ਤੋਂ ਵਧੀਆ ਮਾਧਿਅਮ ਹੈ।’ ਜ਼ਿਕਰਯੋਗ ਹੈ ਕਿ ਭੂਮੀ ਦੀਆਂ ਤਿੰਨ ਫਿਲਮਾਂ ‘ਮਿਸਟਰ ਲੇਲੇ’, ‘ਰਕਸ਼ਾ ਬੰਧਨ’ ਅਤੇ ‘ਬਧਾਈ ਦੋ’ ਛੇਤੀ ਹੀ ਦਰਸ਼ਕਾਂ ਸਾਹਮਣੇ ਪੇਸ਼ ਹੋਣਗੀਆਂ।