ਮੁੰਬਈ- ਆਦਾਕਾਰ-ਫਿਲਮ ਨਿਰਮਾਤਾ ਰਾਕੇਸ਼ ਰੋਸ਼ਨ ਨੂੰ ਕੈਂਸਰ ਹੋਣ ਦੀ ਖ਼ਬਰ ਹੈ। ਕੈਂਸਰ ਦੀ ਬਿਮਾਰੀ ਦੀ ਅਜੇ ਸ਼ੁਰੂਆਤ `ਚ ਹੈ। ਉਨ੍ਹਾਂ ਦੇ ਗਲੇ `ਚ ਸਕਵੈਮਸ ਸੇਲ ਕਾਰਸਿਨੋਮਾ ਤੋਂ ਪੀੜਤ ਹੋਣ ਦਾ ਪਤਾ ਲਗਿਆ ਹੈ। ਉਨ੍ਹਾਂ ਦੇ ਪੁੱਤਰ ਰਿਤਿਕ ਰੋਸ਼ਨ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ `ਤੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਅਪਰੇਸ਼ਨ ਹੋਵੇਗਾ। ਰਿਤਿਕ ਨੇ ਇੰਸਟਾਗ੍ਰਾਮ `ਤੇ ਜਿਮ `ਚ ਵਰਕਆਉਟ ਦੌਰਾਨ ਆਪਣੇ ਪਿਤਾ ਨਾਲ ਇਕ ਫੋਟੋ ਪੋਸਟ ਕੀਤੀ। ਇਸ `ਚ ਦੋਵੇਂ ਇਕ ਹੀ ਪੋਜ `ਚ ਨਜ਼ਰ ਆ ਰਹੇ ਹਨ।
ਉਨ੍ਹਾਂ ਆਪਣੇ ਇੰਸਟਾਗ੍ਰਾਮ `ਤੇ ਇਹ ਵੀ ਲਿਖਿਆ ਕਿ ਉਨ੍ਹਾਂ ਨੂੰ ਇਹ ਪਤਾ ਸੀ ਕਿ ਉਹ ਆਪਰੇਸ਼ਨ ਵਾਲੇ ਦਿਨ ਵੀ ਕਸਰਤ ਕਰਨਾ ਨਹੀਂ ਛੱਡਣਗੇ। ਉਹ ਬਹੁਤ ਮਜਬੂਤ ਹਨ। ਉਨ੍ਹਾਂ ਅੱਗੇ ਆਪਣੇ ਪੋਸਟ `ਚ ਲਿਖਿਆ ਕਿ ਹਾਲ ਹੀ `ਚ ਉਨ੍ਹਾਂ ਦੇ ਗਲੇ `ਚ ਸਕਵੈਮਸ ਸੇਲ ਕਾਰਸਿਨੋਮਾ ਨਾਲ ਪੀੜਤ ਹੋਣ ਦਾ ਪਤਾ ਲੱਗਿਆ ਹੈ।