ਮਨੀਲਾ, 30 ਮਾਰਚ

ਦੱਖਣੀ ਫਿਲਪੀਨਜ਼ ਵਿੱਚ ਕਿਸ਼ਤੀ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 31 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਸੱਤ ਲਾਪਤਾ ਹਨ। ਕਿਸ਼ਤੀ ‘ਤੇ ਕਰੀਬ 250 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਬਚਾਏ ਲੋਕਾਂ ਵਿੱਚੋਂ ਕਈਆਂ ਨੇ ਅੱਗ ਲੱਗਣ ਤੋਂ ਬਾਅਦ ਘਬਰਾਹਟ ਵਿੱਚ ਐੱਮਵੀ ਲੇਡੀ ਮੈਰੀ ਜੋਏ ਕਿਸ਼ਤੀ ਤੋਂ ਪਾਣੀ ਵਿੱਚ ਛਾਲ ਮਾਰ ਦਿੱਤੀ ਸੀ। ਉਨ੍ਹਾਂ ਨੂੰ ਤੱਟ ਰੱਖਿਅਕ, ਜਲ ਸੈਨਾ, ਇਕ ਹੋਰ ਕਿਸ਼ਤੀ ਅਤੇ ਸਥਾਨਕ ਮਛੇਰਿਆਂ ਨੇ ਸਮੁੰਦਰ ‘ਚੋਂ ਬਾਹਰ ਕੱਢਿਆ।