ਮਾਨਚੈਸਟਰ, 12 ਜੁਲਾਈ
ਭਾਰਤੀ ਟੀਮ ਦੇ ਫਿਜ਼ੀਓਥੈਰੇਪਿਸਟ ਪੈਟ੍ਰਿਕ ਫਰਹਾਟ ਦਾ ਕਾਰਜਕਾਲ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਟੀਮ ਦੀ ਹਾਰ ਨਾਲ ਹੀ ਖ਼ਤਮ ਹੋ ਗਿਆ ਅਤੇ ਉਨ੍ਹਾਂ ਬੀਸੀਸੀਆਈ ਨੂੰ ਧੰਨਵਾਦ ਦੇ ਕੇ ਵਿਦਾਈ ਲਈ। ਫਰਹਾਟ ਨੇ ਟਵੀਟ ਕੀਤਾ, ‘‘ ਟੀਮ ਨਾਲ ਮੇਰਾ ਅੰਤਿਮ ਦਿਨ ਉਹੋ ਜਿਹਾ ਨਹੀਂ ਰਿਹਾ, ਜਿਵੇਂ ਦਾ ਚਾਹਿਆ ਸੀ। ਮੈਂ ਬੀਤੇ ਚਾਰ ਸਾਲ ਟੀਮ ਦੇ ਨਾਲ ਕੰਮ ਕਰਨ ਦਾ ਮੌਕਾ ਦੇਣ ਲਈ ਬੀਸੀਸੀਆਈ ਦਾ ਧੰਨਵਾਦ ਕਰਦਾ ਹਾਂ। ਖਿਡਾਰੀਆਂ ਨੂੰ ਸਹਿਯੋਗੀ ਸਟਾਫ਼ ਦੇ ਭਵਿੱਖ ਲਈ ਸ਼ੁਭਕਾਮਨਾਵਾਂ। ’’ ਫਰਹਾਟ 2015 ਤੋਂ ਭਾਰਤੀ ਟੀਮ ਦੇ ਨਾਲ ਸਨ। ਕੁਝ ਭਾਰਤੀ ਖਿਡਾਰੀਆਂ ਨੇ ਉਸ ਦਾ ਸ਼ੋਸ਼ਲ ਮੀਡੀਆ ’ਤੇ ਧੰਨਵਾਦ ਵੀ ਕੀਤਾ। ਧਵਲ ਕੁਲਕਰਨੀ ਨੇ ਲਿਖਿਆ, ‘‘ਧੰਨਵਾਦ। ਤੁਸੀਂ ਬਿਹਤਰੀਨ ਇਨਸਾਨ ਹੋ। ’’ ਵਾਸ਼ਿੰਗਟਨ ਸੁੰਦਰ ਨੇ ਲਿਖਿਆ, ‘‘ ਤੁਸੀਂ ਸ਼ਾਨਦਾਰ ਹੋ। ਸਹਿਯੋਗ ਲਈ ਧੰਨਵਾਦ। ’’