ਨਾਗਪੁਰ, 8 ਫਰਵਰੀ
ਵਿਦਰਭ ਦੇ ਕੋਚ ਚੰਦਰਕਾਂਤ ਪੰਡਿਤ ਨੂੰ ਆਪਣੇ ਖਿਡਾਰੀਆਂ ਉੱਤੇ ਪੂਰਾ ਮਾਣ ਹੈ ਜਿਨ੍ਹਾਂ ਨੇ ਲਗਾਤਾਰ ਦੂਜੀ ਵਾਰ ਰਣਜੀ ਟਰਾਫੀ ਜਿੱਤ ਕੇ ਆਪਣੀ ਧਾਂਕ ਜਮਾਈ ਹੈ। ਟੀਮ ਨੇ ਆਪਣੇ ਵਿਰੋਧੀਆਂ ਨੂੰ ਦਬਾਅ ਵਿਚ ਪਾਉਣ ਤੋਂ ਪਹਿਲਾਂ ਆਪ ਵੀ ਦਬਾਅ ਦਾ ਪੂਰਾ ਸਾਹਮਣਾ ਕੀਤਾ।
ਦੇਸ਼ ਦੇ ਮੋਹਰੀ ਘਰੇਲੂ ਕੋਚਾਂ ਵਿਚ ਸ਼ੁਮਾਰ ਪੰਡਿਤ ਨੇ ਆਪਣੇ ਰਣਨੀਤਕ ਹੁਨਰ ਅਤੇ ਅਨੁਸ਼ਾਸਨ ਦੇ ਸਿਰ ਉੱਤੇ ਵਿਦਰਭ ਨੂੰ ਲਗਾਤਾਰ ਦੂਜੀ ਵਾਰ ਰਣਜੀ ਟਰਾਫੀ ਚੈਂਪੀਅਨ ਬਣਨ ਦਾ ਮਾਣ ਦਵਾਇਆ ਹੈ। ਵਿਦਰਭ ਨੇ ਪਿਛਲੀ ਵਾਰ ਪਹਿਲੀ ਵਾਰ ਦਿੱਲੀ ਵਿਰੁੱਧ ਰਣਜੀ ਟਰਾਫੀ ਮੈਚ ਜਿੱਤਿਆ ਸੀ। ਕਈ ਆਲੋਚਕ ਇਸ ਨੂੰ ਤੁੱਕਾ ਹੀ ਮੰਨਦੇ ਸਨ। ਪੰਡਿਤ ਨੇ ਵੀ ਮੰਨਿਆ ਸੀ ਕਿ ਸੌਰਾਸ਼ਟਰ ਵਿਰੁੱਧ ਫਾਈਨਲ ਮੈਚ ਵਿਚ ਇਹ ਸਾਬਿਤ ਕਰਨ ਦੀ ਲੋੜ ਸੀ ਕਿ ਪਿਛਲੀ ਵਾਰ ਮਿਲੀ ਜਿੱਤ ‘ਤੁੱਕਾ’ ਨਹੀ ਸੀ।
ਉਨ੍ਹਾਂ ਨੇ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਾਰੇ ਖਿਡਾਰੀਆਂ ਨੇ ਇੱਕ ਕੜੀ ਦੇ ਰੂਪ ਵਿਚ ਪ੍ਰਦਰਸ਼ਨ ਕੀਤਾ ਹੈ। ਇਹ ਇੱਕ ਪ੍ਰਕਿਰਿਆ ਸੀ ਅਤੇ ਇਸ ਜਿੱਤ ਨੇ ਆਲੋਚਕਾਂ ਦੇ ਮੂੰਹ ਬੰਦ ਕਰਵਾ ਦਿੱਤੇ ਹਨ। ਉਨ੍ਹਾਂ ਨੂੰ ਕਦੇ ਕਦੇ ਆਖ਼ਰੀ ਇਲੈਵਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਖਿਡਾਰੀ ਨੂੰ ਵੀ ਬਾਹਰ ਕਰਨਾ
ਪਿਆ ਅਤੇ ਇਹ ਅਨੁਸ਼ਾਸਨ ਦੇ
ਜ਼ਰੂਰੀ ਸੀ।