ਅਯੁੱਧਿਆ:ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਅਦਾਕਾਰਾ ਜੈਕਲਿਨ ਫਰਨਾਂਡੇਜ਼ ਤੇ ਨੁਸਰਤ ਭਰੁਚਾ ਨਾਲ ਆਪਣੀ ਫ਼ਿਲਮ ‘ਰਾਮ ਸੇਤੂ’ ਦੇ ਮਹੂਰਤ ਲਈ ਅੱਜ ਅਯੁੱਧਿਆ ਪੁੱਜਿਆ। ਉਹ ਅਤੇ ਉਸਦੇ ਸਾਥੀ ਕਲਾਕਾਰ ਸਭ ਤੋਂ ਪਹਿਲਾਂ ਅਯੁੱਧਿਆ ਦੇ ਰਾਜਾ ਬਿਮਲੇਂਦਰ ਮੋਹਨ ਪ੍ਰਤਾਪ ਮਿਸ਼ਰਾ ਨੂੰ ਮਿਲੇ ਅਤੇ ਉਹ ਸ੍ਰੀ ਰਾਮ ਤੀਰਥ ਕਸ਼ੇਤਰ ਟਰੱਸਟ ਦੇ ਹੋਰ ਮੈਂਬਰਾਂ ਨੂੰ ਵੀ ਮਿਲੇ। ਬਾਅਦ ਦੁਪਹਿਰ ਅਦਾਕਾਰ ਰਾਮ ਜਨਮਭੂਮੀ ਮੰਦਰ ਜਾ ਕੇ ਪੂਜਾ ਕੀਤੀ ਅਤੇ ਰਸਮੀ ਤੌਰ ’ਤੇ ਆਪਣੀ ਫ਼ਿਲਮ ‘ਰਾਮ ਸੇਤੂ’ ਦੀ ਸ਼ੂਟਿੰਗ ਸ਼ੁਰੂ ਕਰਨਗੇ। ‘ਰਾਮ ਸੇਤੂ’ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਕਰੇਗਾ ਅਤੇ ਅਰੁਣ ਭਾਟੀਆ ਅਤੇ ਵਿਕਰਮ ਮਲਹੋਤਰਾ ਪ੍ਰੋਡਿਊਸਰ ਹੋਣਗੇ। ਅਯੁੱਧਿਆ ਰਵਾਨਾ ਹੋਣ ਤੋਂ ਪਹਿਲਾਂ ਅਕਸ਼ੈ ਨੇ ਜੈਕਲਿਨ ਤੇ ਨੁਸਰਤ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ। ਲਖਨਊ ’ਚ ਅਕਸ਼ੈ ਕੁਮਾਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨਾਲ ਮੁਲਾਕਾਤ ਕੀਤੀ।