ਮੁੰਬਈ, 31 ਮਾਰਚ

ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਅੱਜ ਸੋਸ਼ਲ ਮੀਡੀਆ ’ਤੇ ਫ਼ਿਲਮ ‘ਰਾਮ ਸੇਤੂ’ ਵਿੱਚ ਆਪਣੀ ਝਲਕ ਦੀ ਪਹਿਲੀ ਤਸਵੀਰ ਸਾਂਝੀ ਕੀਤੀ ਹੈ। ਅਸਲ ਵਿੱਚ ਅੱਜ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਹੋ ਗਈ ਹੈ। ਅਕਸ਼ੈ ਨੇ ਇਸ ਫ਼ਿਲਮ ਨੂੰ ਆਪਣੇ ਲਈ ਬੇਹੱਦ ਖਾਸ ਕਰਾਰ ਦਿੱਤਾ ਹੈ ਅਤੇ ਉਹ ਇਸ ਫ਼ਿਲਮ ਵਿੱਚ ਪੁਰਾਤੱਤਵ ਵਿਗਿਆਨੀ ਦਾ ਕਿਰਦਾਰ ਨਿਭਾਅ ਰਿਹਾ ਹੈ। ਉਸ ਨੇ ਆਪਣੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਆਪਣੇ ਚਾਹੁਣ ਵਾਲਿਆਂ ਨੂੰ ਉਸ ਦੀ ਦਿੱਖ ਬਾਰੇ ਆਪਣੀ ਰਾਏ ਦੇਣ ਲਈ ਆਖਿਆ। ਅਕਸ਼ੈ ਨੇ ਆਖਿਆ,‘‘ਮੇਰੇ ਫ਼ਿਲਮੀ ਸਫ਼ਰ ਦੀ ਬੇਹੱਦ ਖਾਸ ਫ਼ਿਲਮ ਦੀ ਸ਼ੂਟਿੰਗ ਅੱਜ ਸ਼ੁਰੂ ਹੋ ਗਈ ਹੈ। ‘ਰਾਮ ਸੇਤੂ ਦੀ ਸ਼ੂਟਿੰਗ ਸ਼ੁਰੂ! ਮੈਂ ਪੁਰਾਤੱਤਵ ਵਿਗਿਆਨੀ ਦਾ ਕਿਰਦਾਰ ਨਿਭਾਅ ਰਿਹਾ ਹਾਂ। ਦਿੱਖ ਬਾਰੇ ਆਪਣੇ ਵਿਚਾਰ ਸੁਣਨਾ ਪਸੰਦ ਕਰੋਗੇ! ਇਹ ਹਮੇਸ਼ਾ ਮੇਰੇ ਲਈ ਮਹੱਤਵਪੂਰਨ ਰਿਹਾ ਹੈ।’’ ‘ਰਾਮ ਸੇਤੂ’ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਕਰ ਰਹੇ ਹਨ ਅਤੇ ਅਰੁਣ ਭਾਟੀਆ ਤੇ ਵਿਕਰਮ ਮਲਹੋਤਰਾ ਪ੍ਰੋਡਿਊਸਰ ਹਨ।