ਮੁੰਬਈ, 21 ਦਸੰਬਰ
ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਇੱਕ ਤਸਵੀਰ ਸਾਂਝੀ ਕਰ ਕੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ ਹੈ ਜਦੋਂ ਉਸ ਨੇ ਆਪਣੀ ਆਉਣ ਵਾਲੀ ਫਿਲਮ ‘ਰਸ਼ਮੀ ਰਾਕੇਟ’ ਲਈ ਟਰੇਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਅਪਰੇਸ਼ਨ ਰਾਹੀਂ ਆਪਣੀਆਂ ਨਾੜੀਆਂ (ਵੈਰੀਕਾਜ਼ ਵੇਨਜ਼) ਕਢਵਾਈਆਂ ਸਨ। ਤਸਵੀਰ ਵਿੱਚ ਤਾਪਸੀ ਵਰਜ਼ਿਸ਼ ਕਰਦੀ ਨਜ਼ਰ ਆ ਰਹੀ ਹੈ। ਤਸਵੀਰ ਸ਼ੇਅਰ ਕਰਦਿਆਂ ਉਸ ਨੇ ਲਿਖਿਆ ਹੈ, ‘ਜਦੋਂ ਮੈਂ ਇਸ ਫੋਟੋ ਨੂੰ ਦੇਖਦੀ ਹਾਂ ਤਾਂ ਮੈਨੂੰ ਯਾਦ ਆਉਂਦਾ ਹੈ ਕਿ ਆਪਣੀ ਟਰੇਨਿੰਗ ਸ਼ੁਰੂ ਕਰਨ ਤੋਂ ਛੇ ਹਫ਼ਤੇ ਪਹਿਲਾਂ ਮੈਂ ਅਪਰੇਸ਼ਨ ਰਾਹੀਂ ਆਪਣੀਆਂ ਨਾੜੀਆਂ (ਵੈਰੀਕਾਜ਼ ਵੇਨਸ) ਨੂੰ ਕਢਵਾ ਦਿੱਤਾ ਸੀ। ਹੁਣ ਇਹ ਨਿਸ਼ਾਨ ਬੁਰੀ ਨਜ਼ਰ ਤੋਂ ਬਚਾਉਣ ਦੇ ਕੰਮ ਆ ਸਕਦੇ ਹਨ।’