ਮੁੰਬਈ, 28 ਜੂਨ
ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਫਿਲਮਸਾਜ਼-ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਦੀ ਸ਼ੂਟਿੰਗ ਦਾ ਕੰਮ ਨਿਬੇੜ ਲਿਆ ਹੈ। ਉਸ ਨੇ ਆਖਿਆ ਨਿਰਦੇਸ਼ਕ ਨਾਲ ਕੰਮ ਕਰਨਾ ਉਸ ਦੀ ਜ਼ਿੰਦਗੀ ਦਾ ਸੁਪਨਾ ਸੀ ਅਤੇ ਇਹ ਇਕ ਸ਼ਾਨਦਾਰ ‘ਜ਼ਿੰਦਗੀ ਬਦਲਣ ਵਾਲਾ’ ਤਜਰਬਾ ਵੀ ਸੀ। ਆਲੀਆ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦੇ ਸੈੱਟ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ਵਿਚ ਉਹ ਭੰਸਾਲੀ ਨਾਲ ਖੜ੍ਹੀ ਨਜ਼ਰ ਆ ਰਹੀ ਹੈ। ਆਲੀਆ ਨੇ ਆਖਿਆ,‘‘ਅਸੀਂ ਗੰਗੂਬਾਈ ਦੀ ਸ਼ੂਟਿੰਗ 8 ਦਸੰਬਰ 2019 ਨੂੰ ਸ਼ੁਰੂ ਕੀਤੀ ਸੀ ਅਤੇ ਹੁਣ ਅਸੀਂ ਦੋ ਸਾਲ ਬਾਅਦ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਹ ਫ਼ਿਲਮ ਅਤੇ ਸੈੱਟ ਦੋ ਤਾਲਾਬੰਦੀਆਂ ਵਿਚੋਂ ਲੰਘਿਆ… ਦੋ ਤੂਫ਼ਾਨ ਵੀ ਆਏ… ਫ਼ਿਲਮ ਦੇ ਨਿਰਦੇਸ਼ਕ ਤੇ ਅਦਾਕਾਰਾਂ ਨੂੰ ਕਰੋਨਾ ਵੀ ਹੋਇਆ! ਪਰ ਇਸ ਦੇ ਬਾਵਜੂਦ ਇੱਕ ਸ਼ਾਨਦਾਰ ਤਜਰਬਾ ਹਾਸਲ ਕੀਤਾ। ਬਤੌਰ ਨਿਰਦੇਸ਼ਕ ਭੰਸਾਲੀ ਸਰ ਨਾਲ ਕੰਮ ਕਰਨਾ ਮੇਰਾ ਸੁਪਨਾ ਸੀ। ਪਰ ਮੈਂ ਨਹੀਂ ਮੰਨਦੀ ਕਿ ਮੈਂ ਇਨ੍ਹਾਂ ਦੋ ਸਾਲਾਂ ਦੇ ਸਫ਼ਰ ਲਈ ਮੈਂ ਕੋਈ ਪਹਿਲਾਂ ਤਿਆਰੀ ਕੀਤੀ ਸੀ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਸਰ! ਸੱਚਮੁਚ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ। ਜਦੋਂ ਕੋਈ ਫ਼ਿਲਮ ਖ਼ਤਮ ਹੁੰਦੀ ਹੈ ਤਾਂ ਤੁਹਾਡਾ ਇਕ ਹਿੱਸਾ ਉਸ ਦੇ ਨਾਲ ਹੀ ਖ਼ਤਮ ਹੋ ਜਾਂਦਾ ਹੈ।