ਨਵੀਂ ਦਿੱਲੀ, 22 ਜੁਲਾਈ

ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਵਰੁਣ ਗਾਂਧੀ ਕਿਸਾਨਾਂ ਨੂੰ ਖੇਤੀ ਉਪਜ ‘ਤੇ ਗਾਰੰਟੀਸ਼ੁਦਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦਾ ਹੱਕ ਦਿਵਾਉਣ ਲਈ ਨਿੱਜੀ ਬਿੱਲ ਪੇਸ਼ ਕਰਨਗੇ। ਲੋਕ ਸਭਾ ਸਕੱਤਰੇਤ ਦੀ ਲੈਜਿਸਲੇਟਿਵ ਬ੍ਰਾਂਚ ਦੇ 20 ਜੁਲਾਈ ਦੇ ਬੁਲੇਟਿਨ ਅਨੁਸਾਰ ਰਾਸ਼ਟਰਪਤੀ ਨੇ ਸੰਵਿਧਾਨ ਦੀ ਧਾਰਾ 117(3) ਦੇ ਤਹਿਤ ਸੰਸਦ ਮੈਂਬਰ ਵਰੁਣ ਗਾਂਧੀ ਦੇ ਗੈਰ-ਸਰਕਾਰੀ ਬਿੱਲ ’ਤੇ ਵਿਚਾਰ ਕਰਨ ਦੀ ਸਿਫਾਰਿਸ਼ ਕੀਤੀ। ਇਸ ਨਿੱਜੀ ਬਿੱਲ ਦਾ ਉਦੇਸ਼ 22 ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਪ੍ਰਦਾਨ ਕਰਨਾ ਹੈ।