ਸ਼ੋਸ਼ਲ ਮੀਡੀਆ ‘ਤੇ ਅਮਰੀਕਨ ਲੋਕਾਂ ‘ਚ ਨਫਰਤ ਅਤੇ ਗੁੱਸੇ ਦੀ ਲਹਿਰ 

ਬੀਤੇ ਦਿਨੀਂ ਫਲੋਰੀਡਾ ਟਰਨ ਪਾਇਕ ਹਾਈਵੇ ‘ਤੇ ਗਲਤ ਤੇ ਗੈਰ ਕਾਨੂੰਨੀ ਯੂ ਟਰਨ ਮਾਰਨ ਕਰਕੇ ਜੋ ਭਿਆਨਕ ਹਾਦਸਾ ਵਾਪਰਿਆ ਸੀ, ਜਿਸ ‘ਚ ਕੈਲੇਫੋਰਨੀਆ ਤੋਂ ਇੱਕ ਪੰਜਾਬੀ ਟਰੱਕ ਡਰਾਈਵਰ ‘ਤੇ Homicide Charge ਲੱਗ ਸਕਦੇ ਹਨ । ਇਸ ਹਾਦਸੇ ‘ਚ ਵੈਨ ‘ਚ ਸਵਾਰ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਸੀ। ਘਟਨਾ ਦੀ ਵੀਡੀਓ ਅਤੇ ਟਰੱਕ ਦੀ ਅੰਦਰੂਨੀ ਡੈਸ਼ ਕੈਮ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਰਾਹੀਂ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ।

ਸਟੇਟ ਪੁਲਿਸ ਹਾਲੇ ਮੁੱਢਲੀ ਜਾਂਚ ਕਰ ਰਹੀ ਹੈ, ਮੌਕੇ ਤੋਂ ਮਿਲੀਆਂ ਵੀਡੀਓ ਫੁਟੇਜ਼ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ‘ਤੇ ਇਸ ਘਟਨਾ ਲਈ ਉਕਤ ਪੰਜਾਬੀ ਡਰਾਈਵਰ ‘ਤੇ ਜਾਣ ਬੁਝ ਕਿ ਹਾਦਸਾ ਕਰਨ ਦੇ ਚਾਰਜ ਲੱਗ ਸਕਦੇ ਹਨ ਅਤੇ ਦੋਸ਼ ਸਾਬਤ ਹੋਣ ‘ਤੇ ਲੰਬੀ ਕੈਦ ਹੋ ਸਕਦੀ ਹੈ । 

ਇਸ ਹਾਦਸੇ ਤੋਂ ਬਾਅਦ ਉੱਤਰੀ ਅਮਰੀਕਾ ‘ਚ ਉਕਤ ਡਰਾਈਵਰ ਅਤੇ ਪੰਜਾਬੀ ਭਾਈਚਾਰੇ ਖਿਲਾਫ਼ ਸ਼ੋਸ਼ਲ ਮੀਡੀਆ ‘ਤੇ ਅਮਰੀਕਨ ਲੋਕਾਂ ਦਾ ਗੁੱਸਾ ਅਤੇ ਨਫ਼ਰਤ ਪੂਰੀ ਤਰ੍ਹਾਂ ਦੇਖੀ ਜਾ ਸਕਦੀ ਹੈ ।ਇੱਕ ਦੀ ਲਾਪਰਵਾਹੀ ਦਾ ਖ਼ਮਿਆਜ਼ਾ ਸਮੁੱਚੇ ਭਾਈਚਾਰੇ ਨੂੰ ਭੁਗਤਣਾ ਪੈਂਦਾ ਹੈ ।