ਐਂਕੋਰੇਜ (ਅਮਰੀਕਾ), 17 ਜੂਨ
ਡਿਸਕਵਰੀ ਚੈਨਲ ਦੀ ‘ਫਲਾਈਂਗ ਵਾਈਲਡ ਅਲਾਸਕਾ’ ਸੀਰੀਜ਼ ਵਿੱਚ ਭੂਮਿਕਾ ਲਈ ਜਾਣੇ ਜਾਂਦੇ ਬੁਸ਼ ਪਾਇਲਟ ਜਿਮ ਟਵੈਟੋ ਆਪਣੇ ਇੱਕ ਗਾਈਡ ਨਾਲ ਜਹਾਜ਼ ਹਾਦਸੇ ਵਿੱਚ ਮਾਰਿਆ ਗਿਆ। ਉਨ੍ਹਾਂ ਦਾ ਜਹਾਜ਼ ਇਡਾਹੋ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਮਗਰੋਂ ਹਾਦਸੇ ਦਾ ਸ਼ਿਕਾਰ ਹੋ ਗਿਆ। ਅਲਾਸਕਾ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਸ਼ੁੱਕਰਵਾਰ ਨੂੰ ਤੱਟੀ ਪਿੰਡ ਸ਼ਾਕਟੂਲਿਕ ਨੇੜੇ ਵਾਪਰਿਆ, ਜਿਸ ਵਿੱਚ ਟਵੈਟੋ ਤੇ ਓਰੋਫਿਨੋ (ਇਡਾਹੋ) ਵਾਸੀ ਸ਼ੇਨ ਰੈਨੋਲਡਜ਼ ਮਾਰੇ ਗਏ।