ਨਵੀਂ ਦਿੱਲੀ, 31 ਅਕਤੂਬਰ
ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦੇ ਤਗਮਾ ਜੇਤੂ ਅਮਿਤ ਪੰਘਾਲ (52 ਕਿਲੋਗ੍ਰਾਮ) ਅਤੇ ਸੰਜੀਤ (91 ਕਿਲੋਗ੍ਰਾਮ) ਨੇ ਕਰੋਨਾ ਵਾਇਰਸ ਮਹਾਂਮਾਰੀ ਤੋਂ ਬਾਅਦ ਪਹਿਲੀ ਵਾਰ ਮੁਕਾਬਲੇ ਵਿੱਚ ਉਤਰਦਿਆਂ ਸੋਨੇ ਦਾ ਤਗਮਾ ਜਿੱਤਿਆ। ਇਨ੍ਹਾਂ ਨੇ ਨੇ ਫਰਾਂਸ ਦੇ ਨਾਂਤੇਸ ਵਿੱਚ ਐਲੇਕਸਿਸ ਵੈਸਟਾਈਨ ਕੌਮਾਂਤਰੀ ਟੂਰਨਾਮੈਂਟ ਵਿੱਚ ਇਹ ਮੱਲ ਮਰੀ। ਏਸ਼ੀਅਨ ਖੇਡਾਂ ਦੇ ਚੈਂਪੀਅਨ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜੇਤੂ ਅਮਿਤ ਨੇ ਸ਼ੁੱਕਰਵਾਰ ਰਾਤ ਨੂੰ ਹੋਏ ਮੈਚ ਵਿੱਚ ਅਮਰੀਕਾ ਦੇ ਰੇਨੇ ਅਬਰਾਹਿਮ ਨੂੰ 3-0 ਨਾਲ ਹਰਾਇਆ। ਇੰਡੀਆ ਓਪਨ ਦੇ ਸੋਨ ਤਮਗਾ ਜੇਤੂ ਸੰਜੀਤ ਨੇ ਫਰਾਂਸ ਦੇ ਸੋਹੇਬ ਬੂਫੀਆ ਨੂੰ ਹਰਾਇਆ।