ਪੈਰਿਸ, 10 ਅਕਤੂਬਰ

ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਪੰਜ ਸੈੱਟਾਂ ਦੇ ਮੈਰਾਥਨ ਮੈਚ ਵਿਚ ਯੂਨਾਨ ਦੇ ਸਟੇਫਾਨੋਸ ਸਿਟਸਿਪਾਸ ਨੂੰ ਹਰਾ ਕੇ ਫਰੈਂਚ ਓਪਨ ਦੇ ਫਾਈਨਲ ਵਿਚ ਥਾਂ ਬਣਾ ਲਈ। ਉਸ ਨੂੰ ਜਿੱਤ ਲਈ ਦੋ ਘੰਟੇ ਤੋਂ ਵੀ ਜ਼ਿਆਦਾ ਸਮੇਂ ਲਈ ਸੰਘਰਸ਼ ਕਰਨਾ ਪਿਆ। ਫਾਈਨਲ ਵਿੱਚ ਉਹ ਰਾਫੇਲ ਨਡਾਲ ਨਾਲ ਭਿੜੇਗਾ। ਜੋਕੋਵਿਚ ਨੇ ਯੂਨਾਨ ਦੇ ਖ਼ਿਡਾਰੀ ਨੂੰ 6-3, 6-2, 5-7, 4-6, 6-1 ਨਾਲ ਹਰਾਉਣ ਤੋਂ ਬਾਅਦ ਟੂਰਨਾਮੈਂਟ ਦੇ ਫਾਈਨਲ ਵਿਚ ਪੰਜਵੀਂ ਵਾਰ ਦਾਖਲਾ ਲਿਆ।