ਪੈਰਿਸ:ਕਰੋਨਾ ਮਹਾਮਾਰੀ ਕਾਰਨ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਇਕ ਹਫਤੇ ਲਈ ਅੱਗੇ ਪਾ ਦਿੱਤਾ ਗਿਆ ਹੈ। ਪ੍ਰਬੰਧਕਾਂ ਨੇ ਕਿਹਾ ਇਹ ਗਰੈਂਡ ਸਲੈਮ ਟੂਰਨਾਮੈਂਟ 23 ਮਈ ਨੂੰ ਸ਼ੁਰੂ ਹੋਣਾ ਸੀ ਪਰ ਹੁਣ 30 ਮਈ ਤੋਂ ਸ਼ੁਰੂ ਹੋਵੇਗਾ। ਫਰੈਂਚ ਟੈਨਿਸ ਫੈਡਰੇਸ਼ਨ ਦੇ ਪ੍ਰਧਾਨ ਗਾਈਲਜ਼ ਮੋਰੇਟੋਨ ਨੇ ਕਿਹਾ ਕਿ ਫਰਾਂਸ ਵਿਚ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਤੇ ਉਨ੍ਹਾਂ ਦੀ ਇੱਛਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਦਰਸ਼ਕ ਫਰੈਂਚ ਓਪਨ ਦੇਖ ਸਕਣ ਤੇ ਦੇਸ਼ ਵਿਚ ਸਿਹਤ ਸਮੱਸਿਆ ਨੂੰ ਠੀਕ ਕਰਨ ਲਈ ਥੋੜ੍ਹਾ ਹੋਰ ਸਮਾਂ ਮਿਲ ਸਕੇ। ਇਸ ਕਰ ਕੇ ਇਹ ਟੂਰਨਾਮੈਂਟ ਅੱਗੇ ਪਾਇਆ ਗਿਆ ਹੈ।