ਫਰੀਦਕੋਟ, 7 ਮਈ : ਜ਼ਿਲਾ ਮੈਜਿਸਟਰੇਟ ਫਰੀਦਕੋਟ ਕੁਮਾਰ ਸੌਰਭ ਰਾਜ ਆਈ ਏ ਐਸ ਨੇ ਜ਼ਿਲੇ ਵਿਚ 23 ਮਾਰਚ 2020 ਤੋਂ ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਾਰੀ ਕਰਫਿਊ ਦੀ ਲਗਾਤਾਰਤਾ ਦੇ ਵਿਚ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋ ਕਰੋਨਾ ਵਾਇਰਸ ਬਿਮਾਰੀ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ। ਜਿਲ੍ਹਾ ਮੈਜਿਸਟਰੇਟ ਵੱਲੋਂ ਪੰਜਾਬ ਸਰਕਾਰ ਮਾਲ , ਪੁਨਰਵਾਸ ਅਤੇ ਡਿਜਾਸਟਰ ਮੈਨਜਮੈਂਟ ਵਿਭਾਗ ( ਅਸ਼ਟਾਮ ਅਤੇ ਰਜਿਸਟਰੇਸ਼ਨ ਸ਼ਾਖਾ ) ਵੱਲੋਂ ਪੰਜਾਬ ਵਿੱਚ ਮਿਤੀ 08 – 05 – 2020 ਤੋਂ ਰਜਿਸਟਰੇਸ਼ਨ ਦੇ ਕੰਮ ਤੋਂ ਇਲਾਵਾ ਮਾਲ ਵਿਭਾਗ ਵਿੱਚ ਫਰਦ ਕੇਂਦਰ ਵੀ ਖੋਲੇ ਜਾਣ ਦਾ ਫੈਸਲਾ ਲਿਆ ਗਿਆ ਹੈ । ਜਿਲ੍ਹਾ ਫਰੀਦਕੋਟ ਵਿਚ ਫਰਦ ਕੇਂਦਰਾਂ ਦਾ ਕੰਮ ਕਰਨ ਦੀ ਪ੍ਰਵਾਨਗੀ ਹੇਠ ਲਿਖਿਆਂ ਸ਼ਰਤਾਂ ਦੇ ਆਧਾਰ ਤੇ ਦਿੱਤੀ ਜਾਂਦੀ ਹੈ :
ਪੰਜਾਬ ਸਰਕਾਰ , ਪ੍ਰੋਸਨਲ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਲਈ ਇਸ ਜਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟ / ਤਹਿਸੀਲਦਾਰ / ਨਾਇਬ ਤਹਿਸੀਲਦਾਰ / ਕਾਨੂੰਗੋ / ਪਟਵਾਰੀ / ਪੰਜਾਬ ਸਰਕਾਰ , ਉਪ ਮੰਡਲ ਮੈਜਿਸਟਰੇਟ ਤਹਿਸੀਲਦਾਰ / ਨਾਇਬ ਤਹਿਸੀਲਦਾਰ / ਕਾਨੂੰਗੋ / ਪਟਵਾਰੀ / ਡੀ . ਐਸ . ਐਮ ਏ . ਐਸ . ਐਮ ਅਤੇ ਸੀ . ਐਮ . ਐਸ ਕੰਪਨੀ, ਕੰਪਨੀ / ਦਫਤਰਾਂ ਵਿਚ ਕੰਮ ਕਰਦੇ ਕੰਪੀਊਟਰ ਅਪਰੇਟਰ ਮਾਲ ਨੂੰ ਆਦੇਸ਼ ਦਿੱਤੇ ਗਏ ਹਨ।
ਪੁਨਰਵਾਸ ਅਤੇ ਡਿਜਾਸਟਰ ਮੈਨਜਮੈਂਟ ਵਿਭਾਗ, ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਜਿਸ ਵਿਚ ਕੋਵਿਡ – 19 ਮਹਾਂਮਾਰੀ ਦੌਰਾਨ ਸਾਫ ਸਫਾਈ ਅਤੇ ਕੰਮ ਕਰ ਰਹੇ ਸਟਾਫ ਲਈ ਸਲਾਹਾਂ ਦਿੱਤੀਆਂ ਗਈਆਂ ਹਨ ਦੀ ਪਾਲਣਾ ਵੀ ਕਰਨੀ ਯਕੀਨੀ ਬਣਾਉਣਗੇ । ਨਕਲਾਂ ਪ੍ਰਾਪਤ ਕਰਨ ਵਾਲੇ ਪ੍ਰਾਰਥੀਆਂ ਤੇ ਪੰਜਾਬ ਸਰਕਾਰ ਵਲੋ ਸਿਹਤ ਅਤੇ ਸੁਰੱਖਿਆ ਸਬੰਧੀ ਵੱਖ – ਵੱਖ ਸਮੇਂ ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ ਵੀ ਲਾਗੂ ਹੋਣਗੇ ਅਤੇ ਉਹ ਇਹਨਾਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਉਣਗੇ । ਡੀ . ਐਸ . ਐਮ . ਸਾਰੇ ਜਿਲ੍ਹੇ ਦਾ ਇੱਕ ਸ਼ਡਿਊਲ ਤਿਆਰ ਕਰੇਗਾ ਜਿਸ ਅਨੁਸਾਰ ਕੰਮ ਵਾਲੇ ਪਟਵਾਰੀ ਕਾਨੂੰਗੋ ਨੂੰ ਸਮੇਂ ਅਤੇ ਭਾਰੀਖ ਵਾਈਜ ਬੁਲਾਵੇਗਾ । ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਪਰੋਕਤ ਰਜਿਸਟਰੇਸ਼ਨ ਦੇ ਕੰਮ ਸਮੇਂ ਸਮਾਜਿਕ ਦੂਰੀ ( 1 . 5 ਮੀਟਰ ਤੋ 2 ਮੀਟਰ ) ਬਣਾਈ ਰੱਖਣੀ ਵੀ ਯਕੀਨੀ ਬਣਾਈ ਜਾਵੇ ।