ਕਿੰਗਸਟਨ: ਨੌਜਵਾਨ ਰਿਸ਼ਭ ਪੰਤ ਟੈਸਟ ਕ੍ਰਿਕਟ ਵਿੱਚ 50 ਬੱਲੇਬਾਜ਼ਾਂ ਨੂੰ ਸਭ ਤੋਂ ਤੇਜ਼ੀ ਨਾਲ ਆਊਟ ਕਰਨ ਵਾਲਾ ਭਾਰਤੀ ਵਿਕਟਕੀਪਰ ਬਣ ਗਿਆ ਹੈ। ਉਸ ਨੇ ਇਸ ਮਾਮਲੇ ਵਿੱਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵੀ ਪਛਾੜ ਦਿੱਤਾ ਹੈ। 21 ਸਾਲ ਦੇ ਪੰਤ ਨੇ ਐਤਵਾਰ ਨੂੰ 11ਵੇਂ ਟੈਸਟ ਮੈਚ ਦੌਰਾਨ ਆਪਣਾ 50ਵਾਂ ਸ਼ਿਕਾਰ ਕੀਤਾ। ਧੋਨੀ 15 ਟੈਸਟ ਮੈਚਾਂ ਵਿੱਚ ਇਸ ਅੰਕੜਾ ਤੱਕ ਪੁੱਜਿਆ ਸੀ। ਪੰਤ ਨੇ ਦੂਜੇ ਟੈਸਟ ਮੈਚ ਵਿੱਚ ਮੇਜ਼ਬਾਨ ਟੀਮ ਦੀ ਦੂਜੀ ਪਾਰੀ ’ਚ ਇਸ਼ਾਂਤ ਸ਼ਰਮਾ ਦੀ ਗੇਂਦ ’ਤੇ ਕਰੈਗ ਬਰੈਥਵੇਟ ਦਾ ਆਸਾਨ ਕੈਚ ਲਿਆ। ਬੀਤੇ ਸਾਲ ਦਸੰਬਰ ਵਿੱਚ ਉਸ ਨੇ ਇੱਕ ਟੈਸਟ ਵਿੱਚ ਕਿਸੇ ਵਿਕਟਕੀਪਰ ਦੇ ਸਭ ਤੋਂ ਵੱਧ ਕੈਚ ਦਾ ਵਿਸ਼ਵ ਰਿਕਾਰਡ ਬਣਾਇਆ ਸੀ। ਉਦੋਂ ਉਸ ਨੇ ਐਡੀਲੇਡ ਓਵਲ ਵਿੱਚ 11 ਆਸਟਰੇਲਿਆਈ ਬੱਲੇਬਾਜ਼ਾਂ ਦੇ ਕੈਚ ਲਏ ਸਨ।