ਦੁਬਈ:
ਭਾਰਤ ਦਾ ਸੀਨੀਅਰ ਆਫ ਸਪਿੰਨਰ ਆਰ. ਆਸ਼ਵਿਨ ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਮਹੀਨੇ ਦੇ ਸਰਵੋਤਮ ਖਿਡਾਰੀ ਦੇ ਪੁਰਸਕਾਰ ਦੀ ਦੌੜ ਵਿੱਚ ਸ਼ਾਮਲ ਹਨ। ਅਸ਼ਵਿਨ ਤੇ ਪੰਤ ਤੋਂ ਬਿਨਾਂ ਭਾਰਤ ਦੇ ਮੁਹੰਮਦ ਸਿਰਾਜ ਅਤੇ ਟੀ ਨਟਰਾਜਨ ਵੀ ਐਵਾਰਡ ਦੀ ਦੌੜ ’ਚ ਸ਼ਾਮਲ ਹਨ।
ਇਨ੍ਹਾਂ ਸਾਰਿਆਂ ਨੇ ਆਸਟ੍ਰੇਲੀਆ ਵਿੱਚ ਟੈਸਟ ਲੜੀ ਵਿੱਚ ਇਤਿਹਾਸਕ ਜਿੱਤ ਹਾਸਲ ਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ।