‘India Got Latent’ ਵਿਵਾਦ ਵਧਦਾ ਜਾ ਰਿਹਾ ਹੈ। ਯੂਟਿਊਬਰ ਰਣਬੀਰ ਇਲਾਬਾਦੀਆ ਦੇ ਬਾਅਦ ਹੁਣ ਕਾਮੇਡੀਅਨ ਜਸਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਨ੍ਹਾਂ ਖਿਲਾਫ ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤ ਧਰੇਨਵਰ ਰਾਓ ਨੇ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸ਼ਿਕਾਇਤ ਦਿੱਤੀ ਹੈ। ਉੁਨ੍ਹਾਂ ‘ਤੇ ਸ਼ੋਅ ਵਿਚ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕਰਨ ਦਾ ਦੋਸ਼ ਹੈ। ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪੰਡਿਤ ਧਰੇਨਵਰ ਨੇ ਕਿਹਾ ਕਿ ਜਸਪ੍ਰੀਤ ਦੀਆਂ ਹਰਕਤਾਂ ਸਿੱਖਾਂ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।। ਉੁਨ੍ਹਾਂ ਨੇ ਆਪਣੀ ਚਿੱਠੀ ਵਿਚ ਤਿੰਨ ਮੁੱਖ ਮੁੱਦੇ ਚੁੱਕੇ ਹਨ। ਇਸ ਤੋਂ ਪਹਿਲਾਂ ਪ੍ਰੋਫੈਸਰ ਰਾਓ ਪੰਜਾਬੀ ਗਾਣਿਆਂ ਵਿਚ ਸ਼ਰਾਬ ਦੇ ਗਨ ਕਲਚਰ ਨੂੰ ਲੈ ਕੇ ਵੀ ਆਵਾਜ਼ ਚੁੱਕਦੇ ਰਹੇ ਹਨ।
ਚਿੱਠੀ ਵਿਚ ਪੰਡਿਤ ਧਰੇਨਵਰ ਨੇ ਲਿਖਿਆ ਕਿ ਭਾਰਤ ਦੇ ਮਸ਼ਹੂਰ ਸ਼ੋਅ ‘India’s Got Latent’ ਵਿਚ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕਰਨ ਵਾਲੇ ਜਸਪ੍ਰੀਤ ਸਿੰਘ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਪਗੜੀਧਾਰੀ ਸਿੱਖ ਹੋਣ ਦੇ ਬਾਵਜੂਦ ਵੀ ਗਲਤ ਭਾਸ਼ਾ ਦਾ ਇਸਤੇਮਾਲ ਕਰਦੇ ਹਨ। ਡਿਜੀਟਲ ਮੰਚ ਤੋਂ ਉਨ੍ਹਾਂ ਦਾ ਅਜਿਹਾ ਕਰਨਾ ਪਗੜੀ ਪਹਿਨਣ ਵਾਲੇ ਸਿੱਖਾਂ ਦਾ ਅਪਮਾਨ ਹੈ। ਓਟੀਟੀ ਤੇ ਡਿਜੀਟਲ ਪਲੇਟਫਾਰਮ ‘ਤੇ ਮੌਲਿਕ ਤੇ ਇਤਰਾਜ਼ਯੋਗ ਭਾਸ਼ਾ ਦੇ ਇਸਤੇਮਾਲ ਨਾਲ ਬੱਚਿਆਂ ‘ਤੇ ਗਲਤ ਅਸਰ ਪੈਂਦਾ ਹੈ। ਇਹ ਸਿਖ ਸੰਸਕ੍ਰਿਤੀ ਦੇ ਵੀ ਵਿਰੁੱਧ ਹੈ।