ਚੰਡੀਗੜ੍ਹ, 18 ਜੁਲਾਈ
ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਵਿੱਚ 49 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ। ਅਸ਼ੋਕ ਕੁਮਾਰ ਜਿੰਦਲ ਨੂੰ ਨਾਇਬ ਤਹਿਸੀਲਦਾਰ ਸ਼ੇਰਪੁਰ, ਹਮੀਰ ਸਿੰਘ ਨੂੰ ਮੂਨਕ, ਮਨਮੋਹਨ ਸਿੰਘ ਨੂੰ ਭਵਾਨੀਗੜ੍ਹ, ਗੁਰਮੀਤ ਸਿੰਘ ਮਿਚਰਾ ਨੂੰ ਜਗਰਾਉਂ, ਨਰਿੰਦਰ ਪਾਲ ਨੂੰ ਅਹਿਮਦਗੜ੍ਹ, ਗੁਰਦਰਸ਼ਨ ਸਿੰਘ ਨੂੰ ਘਨੌਰ, ਲਕਸ਼ੇ ਕੁਮਾਰ ਤਹਿਸੀਲਦਾਰ (ਟ੍ਰੇਨਿੰਗ ਅਧੀਨ) ਨੂੰ ਮਾਲੇਰਕੋਟਲਾ, ਜਗਤਾਰ ਸਿੰਘ ਤਹਿਸੀਲਦਾਰ (ਟ੍ਰੇਨਿੰਗ ਅਧੀਨ) ਨੂੰ ਡੇਹਲੋਂ, ਬਹਾਦਰ ਸਿੰਘ ਨੂੰ ਲਹਿਰਾਗਾਗਾ, ਹਰਬੰਸ ਸਿੰਘ ਨੂੰ ਲੁਧਿਆਣਾ (ਸਾਹਨੇਵਾਲ), ਵਿਸ਼ਵਜੀਤ ਸਿੰਘ ਨੂੰ ਲੁਧਿਆਣਾ (ਈਸਟ), ਮਨਮੋਹਨ ਕੁਮਾਰ ਨੂੰ ਕੂੰਮ ਕਲਾਂ, ਦਲੀਪ ਸਿੰਘ ਨੂੰ ਨੰਗਲ, ਤਰਵਿੰਦਰ ਕੁਮਾਰ ਨੂੰ ਮੁਲਾਂਪੁਰ ਦਾਖਾ, ਸਤਿੰਦਰ ਪਾਲ ਸਿੰਘ ਰਾਣੀਕੇ ਨੂੰ ਐਗਰੇਰੀਅਨ ਮੂੁਹਾਲੀ, ਹਰਪ੍ਰੀਤ ਕੌਰ ਨੂੰ ਗਮਾਡਾ ਮੁਹਾਲੀ, ਰੁਪਿੰਦਰ ਮਾਣਕੂ ਨੂੰ ਚਮਕੌਰ ਸਾਹਿਬ, ਸੁਰਿੰਦਰ ਪਾਲ ਨੂੰ ਨੂਰਪੁਰ ਬੇਦੀ ਤੇ ਵਾਧੂ ਚਾਰਜ ਆਨੰਦਪੁਰ ਸਾਹਿਬ, ਓਮ ਪ੍ਰਕਾਸ਼ ਜਿੰਦਲ ਨੂੰ ਭਿੱਖੀ, ਰਮੇਸ਼ ਕੁਮਾਰ ਨੂੰ ਬਲਿਆਂਵਾਲੀ, ਜਸਵੰਤ ਸਿੰਘ ਨੂੰ ਤਲਵੰਡੀ ਭਾਈ, ਲਵਪ੍ਰੀਤ ਕੌਰ ਤਹਿਸੀਲਦਾਰ (ਟ੍ਰੇਨਿੰਗ ਅਧੀਨ) ਨੂੰ ਸਾਦਿਕ, ਮਨਿੰਦਰ ਸਿੰਘ ਨੂੰ ਕੋਟ ਈਸੇ ਖਾਂ, ਯਾਦਵਿੰਦਰ ਸਿੰਘ ਨੂੰ ਮੱਖੂ ਅਤੇ ਵਿਜੈ ਬਹਿਲ ਨੂੰ ਗੁਰੂ ਹਰਸਹਾਏ ਤੇ ਵਾਧੂ ਚਾਰਜ ਮਮਦੋਟ ਲਾਇਆ ਗਿਆ ਹੈ। ਇਸੇ ਤਰ੍ਹਾਂ ਦੀਪਕ ਭਾਰਦਵਾਜ ਨੂੰ ਨਾਇਬ ਤਹਿਸੀਲਦਾਰ ਬੁਢਲਾਡਾ, ਸੁਰਿੰਦਰ ਕੁਮਾਰ ਨੂੰ ਬਧਨੀ ਕਲਾਂ, ਰਾਜਿੰਦਰਪਾਲ ਸਿੰਘ ਨੂੰ ਲੱਖੇਵਾਲੀ, ਨੀਰਜ ਕੁਮਾਰ ਨੂੰ ਖੁਹੀਆਂ ਸਰਵਰ ਭੇਜਿਆ ਗਿਆ ਹੈ।
ਇਸੇ ਤਰ੍ਹਾਂ ਰਜਿੰਦਰ ਸਿੰਘ ਨੂੰ ਅਰਨੀਵਾਲਾ ਸ਼ੇਖ ਸੁਭਾਨ, ਲਖਵਿੰਦਰ ਪਾਲ ਸਿੰਘ ਗਿੱਲ ਨੂੰ ਨੂਰਮਹਿਲ, ਪ੍ਰਗਟ ਸਿੰਘ ਨੂੰ ਅੰਮ੍ਰਿਤਸਰ-1, ਨਿਰਮਲ ਸਿੰਘ ਨੂੰ ਗੜਦੀਵਾਲਾ, ਮਨਜੀਤ ਸਿੰਘ-2 ਨੂੰ ਟਾਂਡਾ, ਲਵਦੀਪ ਸਿੰਘ ਨੂੰ ਹੁਸ਼ਿਆਰਪੁਰ, ਲਛਮਣ ਸਿੰਘ ਨੂੰ ਪਠਾਨਕੋਟ ਅਤੇ ਵਾਧੂ ਚਾਰਜ ਨਰੋਟ ਜੈਮਲ ਸਿੰਘ, ਮੇਲਾ ਸਿੰਘ ਨੂੰ ਤਰਨ ਤਾਰਨ, ਵਰਿਆਮ ਸਿੰਘ ਨੂੰ ਨੌਸ਼ਹਿਰਾ ਮੱਝਾ ਸਿੰਘ ਤੇ ਵਾਧੂ ਚਾਰਜ ਬਟਾਲਾ, ਚੰਦਰ ਮੋਹਨ ਨੂੰ ਸੁਲਤਾਨਪੁਰ ਲੋਧੀ ਤੇ ਵਾਧੂ ਚਾਰਜ ਤਲਵੰਡੀ ਚੌਧਰੀਆਂ, ਸਤੀਸ਼ ਕੁਮਾਰ ਨੂੰ ਸ੍ਰੀ ਹਰਗੋਬਿੰਦਪੁਰ, ਸਤਵਿੰਦਰਜੀਤ ਸਿੰਘ ਢੱਡਾ ਨੂੰ ਕਰਤਾਰਪੁਰ, ਨਰੋਤਮ ਸਿੰਘ ਨੂੰ ਢਿਲਵਾਂ, ਹਰਮਿੰਦਰ ਸਿੰਘ ਹੁੰਦਲ ਤਹਿਸੀਲਦਾਰ (ਟ੍ਰੇਨਿੰਗ ਅਧੀਨ) ਨੂੰ ਨਕੋਦਰ, ਪਰਮਜੀਤ ਸਿੰਘ ਨੂੰ ਬੰਗਾ, ਗੁਰਸੇਵਕ ਚੰਦ ਨੂੰ ਸ਼ਾਹਕੋਟ, ਗੁਰਪ੍ਰੀਤ ਸਿੰਘ ਨੂੰ ਮੁਹਾਲੀ, ਅਵਿਨਾਸ਼ ਚੰਦਰ ਨੂੰ ਜੀਰਾ, ਰਾਜੇਸ਼ ਨਹਿਰਾ ਨੂੰ ਰੋਪੜ ਤੇ ਜਸਕਰਨ ਸਿੰਘ ਨੂੰ ਮਾਜਰੀ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਹੋਰ ਤਬਾਦਲੇ ਵੀ ਕੀਤੇ ਗਏ ਹਨ। ਇਸ ਦੌਰਾਨ ਪੰਜਾਬ ਦੇ ਮਾਲ ਵਿਭਾਗ ਨੇ 8 ਜ਼ਲ੍ਹਿਾ ਮਾਲ ਅਫ਼ਸਰਾਂ ਅਤੇ 32 ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ। ਜ਼ਲ੍ਹਿਾ ਮਾਲ ਅਫ਼ਸਰ ਜਸਵੰਤ ਸਿੰਘ ਨੂੰ ਰੂਪਨਗਰ, ਗੁਰਜਿੰਦਰ ਸਿੰਘ ਬੈਨੀਪਾਲ ਨੂੰ ਐਸ.ਏ.ਐਸ. ਨਗਰ, ਰਾਜੀਵ ਪਾਲ ਨੂੰ ਹੁਸ਼ਿਆਰਪੁਰ, ਅਮਨਪਾਲ ਸਿੰਘ ਨੂੰ ਗੁਰਦਾਸਪੁਰ, ਬਲਵਿੰਦਰ ਪਾਲ ਸਿੰਘ ਨੂੰ ਮੋਗਾ, ਕਿਰਨਜੀਤ ਸਿੰਘ ਟਿਵਾਣਾ ਨੂੰ ਬਠਿੰਡਾ, ਅਮਰਦੀਪ ਸਿੰਘ ਥਿੰਦ ਨੂੰ ਫਤਿਹਗੜ੍ਹ ਸਾਹਿਬ ਤੇ ਜਸ਼ਨਜੀਤ ਸਿੰਘ ਨੂੰ ਜਲੰਧਰ ਤੋਂ ਇਲਾਵਾ ਕਪੂਰਥਲਾ (ਵਾਧੂ ਚਾਰਜ) ਲਾਇਆ ਗਿਆ ਹੈ।













