ਚੰਡੀਗੜ੍ਹ, 22 ਦਸੰਬਰ

ਦੇਸ਼ ਵਿੱਚ ਓਮੀਕਰੋਨ ਤੇ ਕੋਵਿਡ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਹੈ ਕਿ ਤਨਖਾਹਾਂ ਲੈਣ ਲਈ ਉਹ ਕਰੋਨਾ ਰੋਕੂ ਟੀਕਾਕਰਨ ਸਰਟੀਫਿਕੇਟ ਪੇਸ਼ ਕਰਨ। ਪੰਜਾਬ ਵਿੱਚ ਭਾਵੇਂ ਹਾਲ ਦੀ ਘੜੀ ਓਮੀਕਰੋਨ ਤੇ ਕੋਵਿਡ ਦੇ ਕੇਸਾਂ ਵਿੱਚ ਅਥਾਹ ਵਾਧਾ ਨਹੀਂ ਹੋਇਆ ਹੈ ਪਰ ਕ੍ਰਿਸਮਸ ਤੇ ਨਵੇਂ ਵਰ੍ਹੇ ਮੌਕੇ ਸਿਹਤ ਮਾਹਿਰਾਂ ਨੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।