ਚੰਡੀਗੜ੍ਹ –ਪੰਜਾਬ ਵਿੱਚ ਲਾਗ ਕਰਕੇ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਕਰੋਨਾ ਕਰਕੇ 157 ਜਣਿਆਂ ਦੀ ਮੌਤ ਹੋ ਗਈ ਹੈ। ਜਿਸ ਨਾਲ ਮੌਤਾਂ ਦੀ ਗਿਣਤੀ 9317 ’ਤੇ ਪਹੁੰਚ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 24 ਘੰਟਿਆਂ ਵਿੱਚ 7327 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 5244 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ ਹੈ। ਸੂਬੇ ਵਿੱਚ ਹੁਣ ਤੱਕ 73,40,768 ਜਣਿਆਂ ਦੇ ਸੈਂਪਲ ਲਏ ਗਏ ਹਨ ਜਿਨ੍ਹਾਂ ਵਿੱਚੋਂ 3,85,270 ਜਣੇ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ 3,15,845 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 60,108 ਐਕਟਿਵ ਕੇਸ ਹਨ। ਸਿਹਤ ਵਿਭਾਗ ਅਨੁਸਾਰ 24 ਘੰਟਿਆਂ ਦੌਰਾਨ ਬਠਿੰਡਾ ’ਚ 18, ਲੁਧਿਆਣਾ ’ਚ 17, ਅੰਮ੍ਰਿਤਸਰ ’ਚ 15, ਫਾਜ਼ਿਲਕਾ ’ਚ 13, ਸੰਗਰੂਰ ’ਚ 12, ਗੁਰਦਾਸਪੁਰ ’ਚ 11, ਪਟਿਆਲਾ ’ਚ 9, ਜਲੰਧਰ ’ਚ 8, ਹੁਸ਼ਿਆਰਪੁਰ ’ਚ 7, ਮੁਹਾਲੀ ਅਤੇ ਮੁਕਤਸਰ ’ਚ 7-7, ਫਰੀਦਕੋਟ, ਮੋਗਾ ’ਚ 5-5, ਫਿਰੋਜ਼ਪੁਰ, ਤਰਨਤਾਰਨ ’ਚ 4-4, ਫਤਿਹਗੜ੍ਹ ਸਾਹਿਬ, ਪਠਾਨਕੋਟ, ਮਾਨਸਾ, ਰੋਪੜ ’ਚ 3-3, ਕਪੂਰਥਲਾ ’ਚ 2, ਬਰਨਾਲਾ ’ਚ 1 ਜਣੇ ਦੀ ਮੌਤ ਹੋ ਗਈ ਹੈ।