• ਸਿਵਲ ਸਰਜਨ ਅੰਮ੍ਰਿਤਸਰ ਤੋਂ ਵੀ ਰਿਪੋਰਟ ਤਲਬ

ਚੰਡੀਗੜ, 20 ਅਗਸਤ: ਅੰਮ੍ਰਿਤਸਰ ਜ਼ਿਲ•ੇ ਵਿੱਚ ਬੀਤੇ ਦਿਨ ਵਾਪਰੇ ਝੰਡੇਰ ਜਬਰ ਜਨਾਹ ਮਾਮਲੇ ਵਿੱਚ ਪੀੜਤਾ ਦਾ ਮੈਡੀਕਲ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਨਾ ਕਰਵਉਣ ਅਤੇ ਕਥਿਤ ਤੋਰ ਤੇ ਸਮਝੋਤਾ ਕਰਨ ਲਈ ਦਬਾਅ ਪਾਉਣ ਦੇ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਨੇ ਸੂ ਮੋਟੋ ਨੋਟਿਸ ਲੈਂਦੇ ਹੋਏ ਮਾਮਲੇ ਵਿੱਚ ਐਸ.ਐਸ.ਪੀ. ਅੰਮ੍ਰਿਤਸਰ (ਦਿਹਾਤੀ) ਅਤੇ ਪੀੜਤਾ ਨੂੰ ਮੈਡੀਕਲ ਕਰਵਾਉਣ ਲਈ ਲੌੜੀਂਦੀ ਕਿੱਟ ਲਿਆੁਉਣ ਲਈ 20 ਕਿਲੋਮੀਟਰ ਦੂਰ ਅਜਨਾਲਾ ਭੇਜਣ ਸਬੰਧੀ ਸਿਵਲ ਸਰਜਨ ਅੰਮ੍ਰਿਤਸਰ ਤੋਂ ਰਿਪੋਰਟ ਤਲਬ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾਂ ਗੁਲਾਟੀ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ ਦੇ ਝੰਡੇਰ ਵਿੱਚ ਵਾਪਰੀ ਇਹ ਘਟਨਾ ਕਮਿਸ਼ਨ ਦੇ ਧਿਆਨ ਵਿੱਚ ਆਈ ਹੈ ਅਤੇ ਇਹ ਪਤਾ ਲਗਾ ਹੈ ਕਿ ਪੀੜਤਾ ਤੇ ਸ਼ਮਜੋਤਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ, ਜਿਸ ਤੇ ਸੂ-ਮੋਟੋ ਨੋਟਿਸ ਲੈਂਦੇ ਹੋਏ ਐਸ.ਐਸ.ਪੀ. ਅੰਮ੍ਰਿਤਸਰ (ਦਿਹਾਤੀ) ਅਤੇ ਸਿਵਲ ਸਰਜਨ ਅੰਮ੍ਰਿਤਸਰ ਤੋਂ 26 ਅਗਸਤ 2019 ਨੂੰ ਰਿਪੋਰਟ ਤਲਬ ਕੀਤੀ ਗਈ ਹੈ।