ਅੰਮ੍ਰਿਤਸਰ, 12 ਜਨਵਰੀ
ਭਾਰਤੀ ਸੀਮਾ ਸੁਰੱਖਿਆ ਬਲ ਨੇ ਅੱਜ ਪੰਜਾਬ ਵਿਚ ਭਾਰਤ-ਪਾਕਿਸਤਾਨ ਸਰਹੱਦ ’ਤੇ ਹੈਰੋਇਨ, ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਜ਼ਬਤ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਸੀਮਾ ਸੁਰੱਖਿਆ ਬਲ ਦੇ ਸੈਨਿਕਾਂ ਨੇ ਤੜਕੇ ਫਿਰੋਜ਼ਪੁਰ ਸੈਕਟਰ ਵਿਚ ਸੀਮਾ ਦੀ ਕੰਡਿਆਲੀ ਤਾਰ ਤੋਂ ਪਹਿਲਾਂ ਸ਼ੱਕੀ ਹਰਕਤ ਦੇਖ। ਇਲਾਕੇ ਦੀ ਤਲਾਸ਼ੀ ਦੌਰਾਨ 6.3 ਕਿੱਲੋ ਹੈਰੋਇਨ ਦੇ ਛੇ ਪੈਕਟ, ਇਕ ਪਿਸਤੌਲ, ਇਕ ਮੈਗਜੀਨ ਅ ਤੇ 50 ਕਾਰਤੂਸ ਮਿਲੇ। ਇਸੇ ਸੈਕਟਰ ਵਿਚ ਇਕ ਹੋਰ ਘਟਨਾ ’ਚ ਤਲਾਸ਼ੀ ਮੁਹਿੰਮ ਦੌਰਾਨ ਇਕ ਕਿੱਲੋ ਤੋਂ ਵੱਧ ਹੈਰੋਇਨ ਦਾ ਇਕ ਪੈਕਟ ਮਿਲਿਆ। ਤੀਜੇ ਮਾਮਲੇ ਵਿਚ, ਸਰਹੱਦ ’ਤੇ ਹੀ ਅੰਮ੍ਰਿਤਸਰ ਸੈਕਟਰ ’ਚ ਇਕ ਪਿਸਤੌਲ, ਇਕ ਮੈਗਜੀਨ ਅਤੇ ਪੰਜ ਕਾਰਤੂਸ ਮਿਲੇ।