ਅਹਿਮਦਾਬਾਦ, –

ਇਥੇ ਆਈਪੀਐਲ ਦੇ ਮੈਚ ਵਿਚ ਪੰਜਾਬ ਕਿੰਗਜ਼ ਨੇ ਅੱਜ ਰਾਇਲ ਚੈਲੰਜਰਜ਼ ਬੰਗਲੌਰ ਨੂੰ 34 ਦੌੜਾਂ ਨਾਲ ਹਰਾ ਦਿੱਤਾ ਹੈ। ਪੰਜਾਬ ਵਲੋਂ ਕੇ ਐਲ ਰਾਹੁਲ ਨੇ 91 ਦੌੜਾਂ ਬਣਾਈਆਂ ਜਦਕਿ ਹਰਪ੍ਰੀਤ ਬਰਾੜ ਨੇ ਬੰਗਲੌਰ ਦੇ ਤਿੰਨ ਮੁੱਖ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ। ਇਸ ਤੋਂ ਪਹਿਲਾਂ ਪੰਜਾਬ ਨੇ 20 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ’ਤੇ 179 ਦੌੜਾਂ ਬਣਾਈਆਂ ਜਦਕਿ ਬੰਗਲੌਰ ਦੀ ਪਾਰੀ 20 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ’ਤੇ 145 ਦੌੜਾਂ ’ਤੇ ਹੀ ਸਿਮਟ ਗਈ। ਹਰਪ੍ਰੀਤ ਬਰਾੜ ਨੇ ਵਿਰਾਟ ਕੋਹਲੀ, ਗਲੈਨ ਮੈਕਸਵੈਲ ਤੇ ਏਬੀ ਡੀ ਵਿਲੀਅਰਜ਼ ਨੂੰ ਆਊਟ ਕੀਤਾ।