ਨਵੀਂ ਦਿੱਲੀ, 2 ਜੁਲਾਈ

ਦੇਸ਼ ਭਰ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਅੱਜ ਮੁੜ ਵਾਧਾ ਕੀਤਾ ਗਿਆ ਹੈ ਪਰ ਡੀਜ਼ਲ ਦੇ ਭਾਅ ਨਹੀਂ ਵਧਾਏ ਗਏ। ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਪੈਟਰੋਲ ਦੀ ਕੀਮਤ 35 ਪੈਸੇ ਪ੍ਰਤੀ ਲਿਟਰ ਵਧਾ ਦਿੱਤੀ ਗਈ ਤੇ ਹੁਣ ਇਹ 99.16 ਰੁਪਏ ਪ੍ਰਤੀ ਲਿਟਰ ਹੋ ਗਈ ਹੈ, ਜਦੋਂਕਿ ਡੀਜ਼ਲ ਦੀਆਂ ਕੀਮਤਾਂ 89.18 ਰੁਪਏ ਪ੍ਰਤੀ ਲਿਟਰ ਹੈ। ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਪੈਟਰੋਲ ਇਸ ਵੇਲੇ 100 ਨੂੰ ਪਾਰ ਕਰ ਚੁੱਕਿਆ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੈਟਰੋਲ 95.36 ਰੁਪਏ ਪੁੱਜ ਗਿਆ ਹੈ।