ਪੰਜਾਬ ਦੇ ਲੋਕਾਂ ਲਈ ਰਾਹਤ ਵਾਲੀ ਖਬਰ ਹੈ ਕਿ ਹੁਣ ਭਾਖੜਾ ਡੈਮ ਦੇ ਵਿਚ ਲਗਾਤਾਰ ਪਾਣੀ ਦਾ ਪੱਧਰ ਘੱਟ ਰਿਹਾ ਹੈ । ਅੱਜ ਇਕੱਤਰ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 3 ਫੁੱਟ ਹੇਠਾਂ ਪੁੱਜ ਗਿਆ ਹੈ ਤੇ 4-4 ਫੁੱਟ ਤੱਕ ਚਾਰੋਂ ਫਲੱਡ ਗੇਟ ਖੋਲ੍ਹੇ ਗਏ ਹਨ। ਪਾਣੀ ਦਾ ਪੱਧਰ 1677 ਫੁੱਟ ‘ਤੇ ਦਰਜ ਕੀਤਾ ਗਿਆ ਜਦੋਂ ਕਿ ਡੈਮ ਦੇ ਖਤਰੇ ਦਾ ਨਿਸ਼ਾਨ 1680 ਫੁੱਟ ‘ਤੇ ਹੈ।
ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਹੋਈ ਲਗਾਤਾਰ ਬਾਰਿਸ਼ ਦੇ ਦੌਰਾਨ ਭਾਖੜਾ ਡੈਮ ਦਾ ਪੱਧਰ ਇੱਕਦਮ ਹੀ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਲਾਗੇ ਪੁੱਜ ਗਿਆ ਸੀ ਅਤੇ ਭਾਖੜਾ ਡੈਮ ਦੇ ਵਿੱਚੋਂ 85 ਹਜ਼ਾਰ ਕਿਊਸਿਕ ਤਕ ਪਾਣੀ ਛੱਡ ਦਿੱਤਾ ਗਿਆ ਸੀ। ਜੇਕਰ ਹਿਮਾਚਲ ਪ੍ਰਦੇਸ਼ ਵਿੱਚ ਆਉਣ ਵਾਲੇ ਦਿਨਾਂ ਵਿੱਚ ਭਾਰੀ ਬਰਸਾਤ ਨਹੀਂ ਹੁੰਦੀ ਤਾਂ ਹੁਣ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਜਾਵੇਗਾ ਜੋ ਕਿ ਪੰਜਾਬ ਦੇ ਲੋਕਾਂ ਦੇ ਲਈ ਇੱਕ ਰਾਹਤ ਵਾਲੀ ਗੱਲ ਹੋਵੇਗੀ।