ਦੋਦਾ, 5 ਦਸੰਬਰ

ਇਥੋਂ ਨੇੜਲੇ ਪਿੰਡ ਭੁੱਲਰ ਕੋਲ ਦੀ ਲੰਘਦੀ ਸਰਹੰਦ ਨਹਿਰ ਵਿੱਚ ਹਰਜਿੰਦਰ ਕੌਰ ਵਾਸੀ ਗੋਨਿਆਣਾ ਰੋਡ ਮੁਕਤਸਰ ਨੇ ਆਪਣੇ ਚਾਰ ਕੁ ਸਾਲ ਦੇ ਬੱਚੇ ਸਮੇਤ ਛਾਲ ਮਾਰ ਦਿੱਤੀ। ਮੌਕੇ ’ਤੇ ਖੇਤ ਨੂੰ ਜਾ ਰਹੇ ਭੁੱਲਰ ਵਾਸੀ ਨਿੱਕਾ ਸਿੰਘ ਤੇ ਇਕ ਹੋਰ ਵਿਅਕਤੀ ਨੇ ਦੋਹਾਂ ਨੂੰ ਬਚਾਉਣ ਲਈ ਛਾਲ ਮਾਰੀ ਅਤੇ ਬੱਚੇ ਨੂੰ ਤਾਂ ਬਚਾਅ ਲਿਆ ਗਿਆ, ਪਰ ਔਰਤ ਤੇ ਉਸ ਨੂੰ ਬਚਾਉਣ ਵਾਲਾ ਨਿੱਕਾ ਸਿੰਘ ਪਾਣੀ ਦੇ ਤੇਜ਼ ਵਹਾਅ ਕਾਰਨ ਡੁੱਬ ਗਏ ਹਨ। ਥਾਣਾ ਸਦਰ ਮੁਕਤਸਰ ਦੀ ਪੁਲੀਸ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਵਿਚ ਜੁਟ ਗਈ ਹੈ।