ਰਾਏਪੁਰ, 27 ਅਗਸਤ
ਪੰਜਾਬ ਵਿਚਲੀ ਕਾਂਗਰਸ ਅੰਦਰਲਾ ਕਲੇਸ਼ ਹਾਲੇ ਚੱਲ ਰਿਹਾ ਹੈ ਤੇ ਹੁਣ ਛੱਤੀਸਗੜ੍ਹ ’ਚ ਮੁੱਖ ਮੰਤਰੀ ਦੇ ਅਹੁਦੇ ਦੀ ਵੰਡ ਦੀਆਂ ਖ਼ਬਰਾਂ ਨੇ ਪਾਰਟੀ ਹਾਈ ਕਮਾਨ ਦੀ ਨੀਂਦ ਉਡਾ ਦਿੱਤੀ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਹਾਈ ਕਮਾਨ ਦੇ ਸੱਦੇ ’ਤੇ ਦਿੱਲੀ ਪੁੱਜ ਗਏ ਹਨ।ਉਨ੍ਹਾਂ ਨਾਲ ਕਰੀਬ 30 ਵਿਧਾਇਕ ਹਨ। ਇਸ ਨੂੰ ਸ਼ਕਤੀ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਹੈ। ਸ੍ਰੀ ਬਘੇਲ ਹਾਲੇ ਬੁੱਧਵਾਰ ਨੂੰ ਹੀ ਦਿੱਲੀ ਤੋਂ ਪਰਤੇ ਸਨ। ਇਥੇ ਹਵਾਈ ਅੱਡੇ ’ਤੇ ਪੱਤਰਕਾਰਾਂ ਨੂੰ ਮੁੱਖ ਮੰਤਰੀ ਨੇ ਦੱਸਿਆ ਕਿ ਉਹ ਹਾਈ ਕਮਾਨ ਦੇ ਸੱਦੇ ’ਤੇ ਦਿੱਲੀ ਜਾ ਰਹੇ ਹਨ। ਉਥੇ ਸ੍ਰੀ ਰਾਹੁਲ ਗਾਂਧੀ ਨਾਲ ਮੁਲਾਕਾਤ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸ੍ਰੀ ਗਾਂਧੀ ਤੇ ਹੋਰ ਨੇਤਾ ਦਿੱਲੀ ਵਿੱਚ ਸ੍ਰੀ ਬਘੇਲ ਤੇ ਰਾਜ ਦੇ ਸਿਹਤ ਮੰਤਰੀ ਟੀਐੱਸ ਸਿੰਘਦੇਵ ਵਿਚਾਲੇ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ।